ਭਾਰਤ ਨੇ ਗਯਾਲਸੰਗ ਪ੍ਰੋਜੈਕਟ ਲਈ ਭੂਟਾਨ ਨੂੰ 500 ਕਰੋੜ ਰੁਪਏ ਦੀ ਦੂਜੀ ਕਿਸ਼ਤ ਕੀਤੀ ਜਾਰੀ
Wednesday, Mar 27, 2024 - 07:21 PM (IST)
ਥਿੰਫੂ (ਭਾਸ਼ਾ)- ਭਾਰਤ ਨੇ ਗਯਾਲਸੁੰਗ ਪ੍ਰਾਜੈਕਟ ਨਾਲ ਸਬੰਧਤ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਭੂਟਾਨ ਨੂੰ 500 ਕਰੋੜ ਰੁਪਏ ਦੀ ਦੂਜੀ ਕਿਸ਼ਤ ਜਾਰੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਟਾਨ ਦੀ ਦੋ ਦਿਨਾਂ ਯਾਤਰਾ 23 ਮਾਰਚ ਨੂੰ ਸਮਾਪਤ ਹੋਈ ਸੀ। ਆਪਣੀ ਫੇਰੀ ਦੌਰਾਨ, ਮੋਦੀ ਨੇ ਭੂਟਾਨ ਨੂੰ ਵਿਕਾਸ ਪ੍ਰੋਜੈਕਟਾਂ ਲਈ ਸਮਰਥਨ ਦਾ ਭਰੋਸਾ ਦਿੱਤਾ ਸੀ ਅਤੇ ਅਗਲੇ ਪੰਜ ਸਾਲਾਂ ਵਿੱਚ ਹਿਮਾਲੀਅਨ ਦੇਸ਼ ਨੂੰ 10,000 ਕਰੋੜ ਰੁਪਏ ਦੇਣ ਲਈ ਸਹਿਮਤੀ ਦਿੱਤੀ ਸੀ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਛੇ ਜੱਜਾਂ ਨੇ ਖੁਫੀਆ ਏਜੰਸੀਆਂ 'ਤੇ ਨਿਆਂਇਕ ਮਾਮਲਿਆਂ 'ਚ ਦਖ਼ਲ ਦੇਣ ਦਾ ਲਗਾਇਆ ਦੋਸ਼
ਦੂਜੀ ਕਿਸ਼ਤ ਭੂਟਾਨ ਵਿੱਚ ਭਾਰਤ ਦੇ ਰਾਜਦੂਤ ਸੁਧਾਕਰ ਦਲੇਲਾ ਦੁਆਰਾ ਭੂਟਾਨ ਦੇ ਵਿਦੇਸ਼ ਮਾਮਲਿਆਂ ਅਤੇ ਵਿਦੇਸ਼ੀ ਵਪਾਰ ਮੰਤਰੀ ਲਿਓਨਪੋ ਡੀ ਐਨ ਢੁੰਗੇਲ ਨੂੰ ਸੌਂਪੀ ਗਈ। 500 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਇਸ ਸਾਲ 28 ਜਨਵਰੀ ਨੂੰ ਜਾਰੀ ਕੀਤੀ ਗਈ ਸੀ। ਮੰਗਲਵਾਰ ਨੂੰ ਇੱਥੇ ਭਾਰਤੀ ਦੂਤਘਰ ਦੇ ਇਕ ਬਿਆਨ ਵਿਚ ਕਿਹਾ ਗਿਆ, ''ਭਾਰਤ ਨੂੰ ਭੂਟਾਨ ਦੇ ਰਾਜੇ ਦੀ ਇਤਿਹਾਸਕ ਪਹਿਲਕਦਮੀ 'ਤੇ ਭੂਟਾਨ ਨਾਲ ਸਾਂਝੇਦਾਰੀ ਕਰਨ ਦਾ ਮੌਕਾ ਮਿਲਿਆ ਹੈ ਅਤੇ ਇਸ ਸਾਂਝੇਦਾਰੀ ਤਹਿਤ ਨੌਜਵਾਨਾਂ ਅਤੇ ਹੁਨਰ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।''
ਇਹ ਵੀ ਪੜ੍ਹੋ: ਰੂਸ ਦੇ ਸੰਸਦ ਮੈਂਬਰ ਅੱਤਵਾਦੀ ਹਮਲੇ ਮਗਰੋਂ ਮੌਤ ਦੀ ਸਜ਼ਾ 'ਤੇ ਲੱਗੀ ਰੋਕ ਹਟਾਉਣ 'ਤੇ ਕਰ ਰਹੇ ਹਨ ਵਿਚਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।