ਕਸ਼ਮੀਰ ਮਸਲੇ ''ਤੇ PM ਮੋਦੀ ਨੇ ਵਿੰਨ੍ਹਿਆ ਜਵਾਹਰ ਲਾਲ ਨਹਿਰੂ ''ਤੇ ਨਿਸ਼ਾਨਾ

Monday, Oct 10, 2022 - 04:40 PM (IST)

ਆਨੰਦ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਨਾਮ ਲਏ ਬਿਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਸਰਦਾਰ ਵਲੱਭ ਭਾਈ ਪਟੇਲ ਨੇ ਸਾਬਕਾ ਰਿਆਸਤਾਂ ਦੇ ਰਲੇਵੇਂ ਦੇ ਸਾਰੇ ਮੁੱਦਿਆਂ ਨੂੰ ਹੱਲ ਕਰ ਦਿੱਤਾ ਸੀ ਪਰ ਕਸ਼ਮੀਰ ਦੀ ਜ਼ਿੰਮੇਵਾਰੀ 'ਇਕ ਹੋਰ ਵਿਅਕਤੀ' ਕੋਲ ਸੀ ਉਹ ਅਣਸੁਲਝੀ ਹੀ ਰਹਿ ਗਈ। ਇਸ ਸਾਲ ਦੇ ਅੰਤ 'ਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਥੇ ਆਯੋਜਿਤ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਉਹ ਪੈਂਡਿੰਗ ਕਸ਼ਮੀਰ ਸਮੱਸਿਆ ਦਾ ਹੱਲ ਕਰਨ 'ਚ ਇਸ ਲਈ ਸਮਰੱਥ ਹੋਏ, ਕਿਉਂਕਿ ਉਹ ਸਰਦਾਰ ਪਟੇਲ ਦੇ ਨਕਸ਼ੇ ਕਦਮ 'ਤੇ ਤੁਰਦੇ ਹਨ।

ਇਹ ਵੀ ਪੜ੍ਹੋ : ਗੁਜਰਾਤ 'ਸ਼ਹਿਰੀ ਨਕਸਲੀਆਂ' ਨੂੰ ਰਾਜ ਦੇ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਨਹੀਂ ਕਰਨ ਦੇਵੇਗਾ : PM ਮੋਦੀ

ਪੀ.ਐੱਮ. ਮੋਦੀ ਨੇ ਕਿਹਾ,''ਸਰਦਾਰ ਸਾਹਿਬ ਸਾਰੀਆਂ ਰਿਆਸਤਾਂ ਨੂੰ ਭਾਰਤ 'ਚ ਮਿਲਾਉਣ ਲਈ ਮਨਾਉਣ 'ਚ ਸਫ਼ਲ ਰਹੇ ਪਰ ਇਕ ਹੋਰ ਵਿਅਕਤੀ ਨੇ ਕਸ਼ਮੀਰ ਦੇ ਇਸ ਮੁੱਦੇ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਸੰਭਾਲੀ ਸੀ।'' ਉਨ੍ਹਾਂ ਕਿਹਾ,''ਮੈਂ ਕਿਉਂਕਿ ਸਰਦਾਰ ਸਾਹਿਬ ਦੇ ਨਕਸ਼ੇ ਕਦਮ 'ਤੇ ਤੁਰਦਾ ਹਾਂ, ਮੇਰੇ 'ਚ ਸਰਦਾਰ ਪਟੇਲ ਦੀ ਧਰਤੀ ਦੇ ਮੁੱਲ ਹਨ ਅਤੇ ਇਹੀ ਕਾਰਨ ਹੈ ਕਿ ਮੈਂ ਕਸ਼ਮੀਰ ਦੀ ਸਮੱਸਿਆ ਦਾ ਹੱਲ ਕੀਤਾ ਅਤੇ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਦਿੱਤੀ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News