ਦੇਸ਼ ’ਚ ਸਿਰਫ਼ ਗਰੀਬੀ ਹੀ ਇਕ ਜਾਤ ਹੈ ਤਾਂ ਖੁਦ ਨੂੰ ਓ.ਬੀ.ਸੀ. ਕਿਉਂ ਕਹਿੰਦੇ ਹਨ PM : ਰਾਹੁਲ

Sunday, Nov 05, 2023 - 10:33 AM (IST)

ਜਗਦਲਪੁਰ (ਭਾਸ਼ਾ)- ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਹੈ ਕਿ ਜੇ ਉਹ ਕਹਿੰਦੇ ਹਨ ਕਿ ਦੇਸ਼ ਵਿਚ ‘ਗਰੀਬੀ’ ਹੀ ਇਕ ਜਾਤ ਹੈ ਤਾਂ ਫਿਰ ਉਹ ਆਪਣੇ ਆਪ ਨੂੰ ਵਾਰ-ਵਾਰ ਓ.ਬੀ.ਸੀ . ਕਿਉਂ ਕਹਿੰਦੇ ਹਨ? ਸ਼ਨੀਵਾਰ ਬਸਤਰ ਜ਼ਿਲੇ ਦੇ ਜਗਦਲਪੁਰ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਨੇਤਾ ਆਦਿਵਾਸੀਆਂ ਨੂੰ ਜੰਗਲ ਨਿਵਾਸੀ ਕਹਿੰਦੇ ਹਨ ਕਿਉਂਕਿ ਉਹ ਆਦਿਵਾਸੀਆਂ ਨੂੰ ਵਿਖਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਜਗ੍ਹਾ ਕਿੱਥੇ ਹੋਣੀ ਚਾਹੀਦੀ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਅੱਜ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਇਕ ਹੀ ਜਾਤ ਹੈ- ਉਹ ਹੈ ਭਾਰਤ ਦਾ ਗਰੀਬ। ਉਨ੍ਹਾਂ ਕਿਹਾ ਕਿ ਮੋਦੀ ਕਹਿ ਰਹੇ ਹਨ ਕਿ ਇਸ ਦੇਸ਼ ਵਿੱਚ ਨਾ ਤਾਂ ਦਲਿਤ ਹਨ, ਨਾ ਆਦਿਵਾਸੀ ਅਤੇ ਨਾ ਹੀ ਪਛੜੇ ਲੋਕ।

ਇਹ ਵੀ ਪੜ੍ਹੋ : PM ਮੋਦੀ ਨੇ ਆਕਾਂਸ਼ਾ ਨਾਲ ਕੀਤਾ ਵਾਅਦਾ ਨਿਭਾਇਆ, ਚਿੱਠੀ ਲਿਖ ਕੀਤਾ ਵਿਸ਼ੇਸ਼ ਧੰਨਵਾਦ

ਰਾਹੁਲ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਦੇਸ਼ ਵਿੱਚ ਆਦਿਵਾਸੀ ਹਨ, ਕਬਾਇਲੀ ਹਨ, ਕਬਾਇਲੀ ਸੱਭਿਆਚਾਰ ਹੈ ਅਤੇ ਕਬਾਇਲੀ ਇਤਿਹਾਸ ਹੈ। ਇੱਥੇ ਦਲਿਤ ਹਨ, ਹਰ ਰੋਜ਼ ਦਲਿਤਾਂ ਦਾ ਅਪਮਾਨ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਤੰਗ ਕੀਤਾ ਜਾਂਦਾ ਹੈ। ਪਛੜੇ ਲੋਕਾਂ ਨੂੰ ਉਹ ਹੱਕ ਨਹੀਂ ਮਿਲ ਰਹੇ ਜੋ ਮਿਲਣੇ ਚਾਹੀਦੇ ਹਨ ਪਰ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਭਾਰਤ ਵਿੱਚ ਇੱਕ ਹੀ ਜਾਤ ਹੈ ਤੇ ਉਹ ਹੈ ਗਰੀਬ। ਰਾਹੁਲ ਨੇ ਕਿਹਾ ਕਿ ਜੇ ਇੱਕ ਹੀ ਜਾਤ ਹੈ ਤਾਂ ਉਹ ਆਪਣੇ ਆਪ ਨੂੰ ਓ.ਬੀ.ਸੀ. ਕਿਉਂ ਕਹਿੰਦੇ ਰਹਿੰਦੇ ਹਨ? ਉਹ ਹਰ ਭਾਸ਼ਣ ਵਿਚ ਇਹ ਕਿਉਂ ਕਹਿੰਦੇ ਹਨ ਕਿ ਮੈਂ ਓ.ਬੀ.ਸੀ. ਹਾਂ?

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News