ਮੋਦੀ ਦਾ ਕਾਂਗਰਸ ''ਤੇ ਨਿਸ਼ਾਨਾ, ਕਿਹਾ-ਸਿਰਫ ਪੱਥਰ ਲਾ ਕੇ ਗੁੰਮਰਾਹ ਨਹੀਂ ਕਰ ਸਕਦੇ

01/17/2018 9:00:43 AM

ਜੈਪੁਰ - ਬਾੜਮੇਰ ਦੀ ਧਰਤੀ 'ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਵਿੱਖ 'ਚ ਰਾਜਸਥਾਨ ਹੀ ਨਹੀਂ, ਦੇਸ਼ ਲਈ ਗੋਲਡ ਕੁਆਇਨ ਸਾਬਤ ਹੋਣ ਵਾਲੇ ਕਰੋੜਾਂ ਲੋਕਾਂ ਦਾ ਰੁਜ਼ਗਾਰ ਅਤੇ ਵਪਾਰ ਵਧਾਉਣ ਵਾਲੀ 43 ਹਜ਼ਾਰ ਕਰੋੜ ਦੇ ਪਹਿਲੇ ਬਜਟ ਤੋਂ ਦੇਸ਼ ਦੀ ਸਭ ਤੋਂ ਅਧੁਨਿਕ ਬਾੜਮੇਰ ਰਿਫਾਈਨਰੀ ਅੱਜ ਪਚਪੱਦਰਾ 'ਚ ਸ਼ੁੱਭ-ਆਰੰਭ ਕੀਤਾ।
ਇਸ ਮੌਕੇ ਰਿਫਾਈਨਰੀ ਦੇ ਉਦਘਟਾਨ 'ਤੇ ਲੱਖਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਨਰਿੰਦਰ ਮੋਦੀ ਨੇ  ਉਨ੍ਹਾਂ  ਦੇ ਦਿਲ ਜਿੱਤਣ ਲਈ ਰਾਜਸਥਾਨੀ ਭਾਸ਼ਾ 'ਚ ਨਮਸਕਾਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਘੀ ਤੋਂ ਬਾਅਦ ਖੁਸ਼ਹਾਲੀ ਦਾ ਆਉਣਾ ਤੈਅ ਹੁੰਦਾ ਹੈ। ਅੱਜ ਮਾਘੀ ਦੇ 2 ਦਿਨ ਬਾਅਦ ਬਾੜਮੇਰ ਦੀ ਧਰਤੀ ਤੋਂ ਪੂਰੇ ਦੇਸ਼ 'ਚ ਖੁਸ਼ਹਾਲੀ ਆਉਣ ਦੀ ਸ਼ੁਰੂਆਤ ਹੋ ਚੁੱਕੀ ਹੈ। ਮੋਦੀ ਨੇ ਕਿਹਾ ਕਿ ਇਹ ਰਾਜਸਥਾਨ ਨੂੰ ਊਰਜਾਵਾਨ ਬਣਾਉਣ ਦੀ ਅਹਿਮ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ 'ਤੇ ਭਾਰਤ ਦਾ ਨਾਂ ਅਤੇ ਮਾਣ-ਸਨਮਾਨ ਵਧਿਆ ਹੈ। ਨਰਿੰਦਰ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਧਰਮਿੰਦਰ ਪ੍ਰਧਾਨ ਨੇ ਰਿਫਾਈਨਰੀ ਸ਼ੁਰੂ ਕਰਨ ਦਾ ਪ੍ਰੋਗਰਾਮ ਬਣਾਇਆ। ਉਨ੍ਹਾਂ ਕਿਹਾ ਕਿ ਸਿਰਫ ਪੱਥਰ ਲਾਉਣ ਨਾਲ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ, ਜਦੋਂ ਕੰਮ ਸ਼ੁਰੂ ਕੀਤਾ ਜਾਂਦਾ ਹੈ ਤਾਂ ਹੀ ਵਿਸ਼ਵਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਨੂੰ ਰਿਫਾਈਨਰੀ ਬਾਰੇ ਜਾਣਕਾਰੀ ਦੇ ਰਹੇ ਸਨ ਤਾਂ ਮੈਂ ਉਨ੍ਹਾਂ ਤੋਂ ਉਦਘਾਟਨ ਦੀ ਤਾਰੀਖ ਪੁੱਛੀ। ਮੋਦੀ ਨੇ ਕਿਹਾ ਕਿ ਇਹ ਸਮੇਂ ਸੰਕਲਪ ਤੋਂ ਸਿੱਧੀ ਦਾ ਹੈ। ਮੋਦੀ ਨੇ ਇਸ ਦੌਰਾਨ ਸਾਬਕਾ ਉਪ-ਰਾਸ਼ਟਰੀ ਪਤੀ ਭੈਰੋਂ ਸਿੰਘ ਸ਼ੇਖਾਵਤ, ਭਾਜਪਾ ਨੇਤਾ ਜਸਵੰਤ ਸਿੰਘ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ 'ਚ ਇਤਿਹਾਸ ਨੂੰ ਭੁੱਲ ਜਾਣ ਦੀ ਪ੍ਰੰਪਰਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸਰਾਈਲ ਦੇ ਪੀ. ਐੱਮ. ਨੇਤਨਾਯਾਹੂ, ਇਨ੍ਹੀਂ ਦਿਨੀ ਭਾਰਤ ਦੇ ਦੌਰੇ 'ਤੇ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲਾ ਪੀ. ਐੱਮ. ਇਸਰਾਈਲ ਗਿਆ ਸੀ। 
ਉਨ੍ਹਾਂ ਕਿਹਾ ਕਿ ਜਦੋਂ ਮੈਂ ਇਸਰਾਈਲ ਗਿਆ ਸੀ ਤਾਂ ਉਦੋਂ ਆਈਫਾ ਵੀ ਗਿਆ ਸੀ। ਪਹਿਲੇ ਵਿਸ਼ਵ ਯੁੱਧ 'ਚ ਆਈਫਾ ਨੂੰ ਮੁਕਤ ਕਰਾਉਣ ਲਈ ਜਿਨ੍ਹਾਂ ਭਾਰਤੀਆਂ ਨੇ ਬਲੀਦਾਨ ਦਿੱਤਾ ਸੀ, ਨੂੰ ਸ਼ਰਧਾਂਜਲੀ ਦਿੱਤੀ ਸੀ, ਉਸ ਦੌਰਾਨ ਜਵਾਨਾਂ ਦੀ ਅਗਵਾਈ ਰਾਜਸਥਾਨ ਦੇ ਮੇਜਰ ਦਲਪਤ ਸਿੰਘ ਨੇ ਕੀਤੀ ਸੀ। ਦਿੱਲੀ 'ਚ ਤਿੰਨ ਮੂਰਤੀ ਚੌਕ ਉਸ ਦੀ ਯਾਦ 'ਚ ਬਣਿਆ ਹੈ। ਹੁਣ ਉਸ ਦਾ ਨਾਮ ਤਿੰਨ ਮੂਰਤੀ ਆਈਫਾ ਚੌਕ ਕਰ ਦਿੱਤਾ ਗਿਆ।


Related News