PM ਮੋਦੀ ਨੇ ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ ਨੂੰ ਉਨ੍ਹਾਂ ਦੀ ਜਯੰਤੀ ''ਤੇ ਦਿੱਤੀ ਸ਼ਰਧਾਂਜਲੀ
Saturday, Oct 15, 2022 - 11:01 AM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁੱਲ ਕਲਾਮ ਦੀ ਜਯੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪੀ.ਐੱਮ. ਮੋਦੀ ਨੇ ਟਵੀਟ ਕੀਤਾ,''ਇਕ ਵਿਗਿਆਨੀ ਅਤੇ ਇਕ ਰਾਸ਼ਟਰਪਤੀ ਵਜੋਂ ਉਨ੍ਹਾਂ ਨੇ ਦੇਸ਼ 'ਚ ਜੋ ਯੋਗਦਾਨ ਦਿੱਤਾ ਹੈ, ਉਸ ਦੀ ਬਹੁਤ ਪ੍ਰਸ਼ੰਸਾ ਕੀਤੀ ਜਾਂਦੀ ਹੈ। ਉਨ੍ਹਾਂ ਸਮਾਜ ਦੇ ਹਰ ਵਰਗ ਨਾਲ ਤਾਲਮੇਲ ਬਿਠਾਇਆ।''
ਅਬਦੁੱਲ ਕਲਾਮ ਦੀ ਗਿਣਤੀ ਦੇਸ਼ ਦੇ ਮੋਹਰੀ ਵਿਗਿਆਨੀਆਂ 'ਚ ਹੁੰਦੀ ਹੈ। ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖੀਆਂ ਹਨ, ਜੋ ਨੌਜਵਾਨਾਂ ਵਿਚਾਲੇ ਬੇਹੱਦ ਲੋਕਪ੍ਰਿਯ ਹੋਈਆਂ ਹਨ। ਅਬਦੁੱਲ 2002 ਤੋਂ 2007 ਤੱਕ ਭਾਰਤ ਦੇ 11ਵੇਂ ਰਾਸ਼ਟਰਪਤੀ ਰਹੇ ਅਤੇ ਸਾਦੇ ਰਹਿਣ-ਸਹਿਣ ਅਤੇ ਪੱਖਪਾਤ ਰਹਿਤ ਆਚਰਨ ਲਈ ਵੱਖ-ਵੱਖ ਲੋਕਾਂ ਅਤੇ ਰਾਜਨੀਤਕ ਦਲਾਂ ਦਰਮਿਆਨ ਉਨ੍ਹਾਂ ਦਾ ਕਾਫ਼ੀ ਸਨਮਾਨ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਦਾ ਦੁਆਰ ਆਮ ਜਨਤਾ ਲਈ ਖੋਲ੍ਹਣ ਦਾ ਸਿਹਰਾ ਵੀ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੇ ਸਨੇਹਪੂਰਵਕ 'ਜਨਤਾ ਦਾ ਰਾਸ਼ਟਰਪਤੀ' ਕਿਹਾ ਜਾਂਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ