ਮੋਦੀ ਨੇ ਮਣੀਪੁਰ, ਤ੍ਰਿਪੁਰਾ ਅਤੇ ਮੇਘਾਲਿਆ ਦੇ ਸਥਾਪਨਾ ਦਿਵਸ ''ਤੇ ਦਿੱਤੀ ਵਧਾਈ
Saturday, Jan 21, 2017 - 01:09 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਣੀਪੁਰ, ਤ੍ਰਿਪੁਰਾ ਅਤੇ ਮੇਘਾਲਿਆ ਦੇ 45ਵੇਂ ਸਥਾਪਨਾ ਦਿਵਸ ''ਤੇ ਸ਼ਨੀਵਾਰ ਨੂੰ ਰਾਜ ਵਾਸੀਆਂ ਨੂੰ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਇਨ੍ਹਾਂ ਰਾਜਾਂ ਦੇ ਲੋਕਾਂ ਦੇ ਨਾਂ ਟਵਿੱਟਰ ''ਤੇ ਜਾਰੀ ਵਧਾਈ ਸੰਦੇਸ਼ ''ਚ ਉਨ੍ਹਾਂ ਦੀ ਖੁਸ਼ਹਾਲੀ ਅਤੇ ਤਰੱਕੀ ਦੇ ਨਾਲ ਹੀ ਵਿਕਾਸ ਯਾਤਰਾ ''ਚ ਰਾਜਾਂ ਦੀ ਸਫਲਤਾ ਦੀ ਕਾਮਨਾ ਵੀ ਕੀਤੀ। ਮਣੀਪੁਰ, ਤ੍ਰਿਪੁਰਾ ਅਤੇ ਮੇਘਾਲਿਆ ਦਾ ਗਠਨ 21 ਜਨਵਰੀ 1972 ਨੂੰ ਪੂਰਬੀ-ਉੱਤਰੀ ਖੇਤਰ ਮੁੜ ਨਿਰਮਾਣ ਐਕਟ 1971 ਦੇ ਅਧੀਨ ਹੋਇਆ ਸੀ।
