ਕਿਸਾਨਾਂ ਨੂੰ ਰਾਹਤ ਦੇਣ ਲਈ ਵੱਡੇ ਐਲਾਨ ਦੀ ਤਿਆਰੀ ''ਚ ਹੈ ਮੋਦੀ ਸਰਕਾਰ

Thursday, Dec 27, 2018 - 01:41 PM (IST)

ਕਿਸਾਨਾਂ ਨੂੰ ਰਾਹਤ ਦੇਣ ਲਈ ਵੱਡੇ ਐਲਾਨ ਦੀ ਤਿਆਰੀ ''ਚ ਹੈ ਮੋਦੀ ਸਰਕਾਰ

ਨਵੀਂ ਦਿੱਲੀ-ਤਿੰਨ ਸੂਬਿਆਂ 'ਚ ਹਾਰ ਅਤੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਮੋਦੀ ਸਰਕਾਰ ਇਕ ਵਾਰ ਫਿਰ ਤੋਂ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ 'ਚ ਹੈ। ਰਿਪੋਰਟ ਮੁਤਾਬਕ ਮੋਦੀ ਸਰਕਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਵੱਡਾ ਐਲਾਨ ਕਰ ਸਕਦੀ ਹੈ। ਇਸ ਦੇ ਲਈ ਬੁੱਧਵਾਰ ਨੂੰ ਪੀ. ਐੱਮ. ਮੋਦੀ ਨੇ ਕੇਂਦਰੀ ਮੰਤਰੀਆਂ ਨਾਲ ਬੈਠਕ ਵੀ ਕੀਤੀ ਹੈ। ਇਸ ਬੈਠਕ 'ਚ ਵਿੱਤ ਮੰਤਰੀ ਅਰੁਣ ਜੇਤਲੀ, ਬੀ. ਜੇ. ਪੀ. ਪ੍ਰਧਾਨ ਅਮਿਤ ਸ਼ਾਹ ਅਤੇ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਵੀ ਮੌਜੂਦ ਸੀ। ਇਸ ਬੈਠਕ 'ਚ ਕਿਸਾਨਾਂ ਨੂੰ ਰਾਹਤ ਦੇਣ ਲਈ ਲਗਭਗ ਢਾਈ ਘੰਟੇ ਤੱਕ ਬੈਠਕ ਹੋਈ ਹੈ।

ਮੋਦੀ ਸਰਕਾਰ ਕਿਸਾਨਾਂ ਲਈ ਕਈ ਯੋਜਨਾਵਾਂ 'ਤੇ ਕੰਮ ਕਰ ਰਹੀ ਹੈ, ਜਿਸ ਦਾ ਐਲਾਨ ਜਲਦ ਹੀ ਸੰਭਵ ਹੈ। ਮੋਦੀ ਸਰਕਾਰ ਜਿਸ ਯੋਜਨਾ ਦਾ ਕੰਮ ਐਲਾਨ ਕਰਨ ਵਾਲੀ ਹੈ, ਉਹ ਕਰਜ਼ਮਾਫੀ ਤੋਂ ਅੱਗੇ ਦੀ ਯੋਜਨਾ ਹੋਵੇਗੀ। ਕੀਮਤਾਂ ਦੇ ਫਰਕ ਦੀ ਭਰਪਾਈ ਨੂੰ ਪੂਰਾ ਕਰਨ ਦੇ ਆਪਸ਼ਨ, ਫਸਲਾਂ ਦੀਆਂ ਕੀਮਤਾਂ 'ਚ ਫਰਕ ਨੂੰ ਸਿੱਧਾ ਕਿਸਾਨ ਦੇ ਬੈਂਕ ਖਾਤੇ 'ਚ ਟਰਾਂਸਫਰ ਕਰਨ ਦਾ ਵਿਚਾਰ, ਅਜਿਹੇ ਹੀ ਹੋਰ ਬਹੁਤ ਸਾਰੇ ਕਦਮਾਂ 'ਤੇ ਸਰਕਾਰ ਚਰਚਾ ਕਰ ਰਹੀ ਹੈ। ਸਰਕਾਰ ਹੋਰ ਮੰਤਰਾਲਿਆਂ ਦੇ ਨਾਲ ਅੱਗੇ ਚਰਚਾ ਵੀ ਕਰ ਸਕਦੀ ਹੈ। 

ਅਸਲ 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਕੁਝ ਅਜਿਹਾ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਤੋਂ 3 ਸੂਬਿਆਂ ਦੀ ਹਾਰ ਨੂੰ ਭੁਲਾਇਆ ਜਾ ਸਕੇ। ਹਾਲ ਹੀ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਜਿੱਤ ਤੋਂ ਬਾਅਦ ਕਾਂਗਰਸ ਦੀ ਸਰਕਾਰ ਨੇ 10 ਦਿਨਾਂ 'ਚ ਸੂਬਿਆਂ 'ਚ ਕਿਸਾਨਾਂ ਦੀ ਕਰਜ਼ਮਾਫੀ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਸਰਕਾਰ ਵੀ ਇਸ ਚਿੰਤਾ 'ਚ ਹੈ ਕਿ ਕਾਂਗਰਸ ਦੀ ਇਹ ਚਾਲ ਲੋਕ ਸਭਾ ਚੋਣਾਂ 'ਚ ਕਮਾਲ ਨਾ ਦਿਖਾ ਦੇਵੇ।

ਅਸਲ 'ਚ ਰਾਜਨੀਤਿਕ ਗਲਿਆਰੇ 'ਚ ਇਸ ਗੱਲ ਦੀ ਚਰਚਾ ਸੀ ਕਿ ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਮੋਦੀ ਸਰਕਾਰ ਕਿਸਾਨਾਂ ਦੀ ਕਰਜ਼ ਮਾਫੀ ਦਾ ਐਲਾਨ ਕਰ ਕੇ ਵੱਡਾ ਦਾਅ ਖੇਡਣ ਦੀ ਤਿਆਰੀ 'ਚ ਸੀ ਪਰ ਉਸ ਤੋਂ ਪਹਿਲਾਂ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮੁੱਦੇ ਨੂੰ ਫੜ ਲਿਆ ਅਤੇ 3 ਸੂਬਿਆਂ 'ਚ ਸਰਕਾਰ ਬਣਦੇ ਹੀ ਕਰਜ਼ਮਾਫੀ ਦਾ ਐਲਾਨ ਕਰ ਦਿੱਤਾ ਅਤੇ ਮੋਦੀ ਸਰਕਾਰ ਤੋਂ ਵੀ ਇਸ ਦਾ ਐਲਾਨ ਕਰਾ ਕੇ ਰਹਿਣਗੇ ਅਤੇ ਉਸ ਸਮੇਂ ਤੱਕ ਪੀ. ਐੱਮ. ਮੋਦੀ ਨੂੰ ਸੌਣ ਨਹੀਂ ਦੇਣਗੇ।


author

Iqbalkaur

Content Editor

Related News