ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ

Wednesday, Aug 29, 2018 - 05:33 PM (IST)

ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਮੋਦੀ ਕੈਬਿਨਟ ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ— ਕੇਂਦਰੀ ਮੰਤਰੀਮੰਡਲ ਨੇ ਭਾਰਤ ਅਤੇ ਅਮਰੀਕਾ ਦੇ ਬੀਮਾ ਨਿਯਾਮਕਾਂ ਦੇ ਵਿਚ ਆਪਸੀ ਸਹਿਯੋਗ ਦੇ ਸਮਝੌਤੇ ਸਹਿਤ ਤਿੰਨ ਦੇਸ਼ਾਂ ਦੇ ਨਾਲ ਦੋ ਪੱਖੀ ਸਹਿਯੋਗ ਦੇ ਕਰਾਰਾਂ 'ਤੇ ਹਸਤਾਖਰ ਕੀਤੇ ਜਾਣ ਨੂੰ ਬੁੱਧਵਾਰ ਨੂੰ ਮਨਜ਼ੂਰੀ ਦੇ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਮੰਤਰੀਮੰਡਲ ਦੀ ਇਹ ਬੈਠਕ ਹੋਈ ਬੈਠਕ 'ਚ ਇਹ ਫੈਸਲਾ ਲਏ ਗਏ। ਇਸ ਕਰਾਰ 'ਚ ਭਾਰਤੀ ਬੀਮਾ ਨਿਯਾਮਕ, ਵਿਕਾਸ ਅਧਿਕਾਰ ਅਤੇ ਅਮਰੀਕਾ ਸੰਘ ਬੀਮਾ ਦਫਤਰ ਦੇ ਵਿਚ ਸੂਚਨਾਵਾਂ ਦਾ ਆਦਾਨ-ਪ੍ਰਦਾਨ ਅਤੇ ਸ਼ੋਧ ਸਹਿਯੋਗ ਦਾ ਪ੍ਰਾਵਧਾਨ ਕੀਤਾ ਗਿਆ ਹੈ। ਮੰਤਰੀਮੰਡਲ ਨੇ ਭਾਰਤ ਅਤੇ ਬੁਲਗਾਰਿਆ ਦੇ ਵਿਚ ਯਾਤਰੀਆਂ ਦੇ ਖੇਤਰ 'ਚ ਦੋ ਪੱਖੀ ਸਹਿਯੋਗ ਦੇ ਕਰਾਰ 'ਤੇ ਦਸਤਖਤ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਭਾਰਤ 'ਚ ਬੁਲਗਾਰਿਆ ਤੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਧਣ ਦੀ ਉਮੀਦ ਹੈ।

ਭਾਰਤ ਅਤੇ ਮੋਰੱਕੋ ਦੇ ਵੱਖ-ਵੱਖ ਸ਼ਹਿਰਾਂ ਵਿਚ ਜਹਾਜ ਸੇਵਾਵਾਂ ਸ਼ੁਰੂ ਕਰਨ, ਇਕ-ਦੂਜੇ ਦੀਆਂ ਵਿਮਾਨ ਕੰਪਨੀਆਂ ਨੂੰ ਦਫਤਰ ਖੋਲ੍ਹਣ ਸੰਬੰਧੀ ਦੋ ਪੱਖੀ ਕਰਾਰ 'ਤੇ ਦਸਤਖਤ ਕੀਤੇ ਜਾਣ ਨੂੰ ਵੀ ਮੰਤਰੀ ਮੰਡਲ ਨੇ ਮਨਜ਼ੂਰੀ ਪ੍ਰਦਾਨ ਕੀਤੀ ਹੈ। ਇਸ ਦੇ ਇਲਾਵਾ ਮੰਤਰੀ ਮੰਡਲ ਨੇ ਭਾਰਤ ਅਤੇ ਰਵਾਂਡਾ ਦੇ ਵਿਚ ਵਪਾਰ ਸਹਿਯੋਗ ਦੀ ਰੂਪਰੇਖਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਪਾਰ ਸਹਿਯੋਗ ਢਾਂਚੇ 'ਤੇ 23 ਜੁਲਾਈ, 2018 ਨੂੰ ਦਸਤਖਤ ਕੀਤੇ ਗਏ। ਵਪਾਰ ਸਹਿਯੋਗ ਦੀ ਰੂਪਰੇਖਾ ਦੋਹਾਂ ਦੇਸ਼ਾਂ ਦੇ ਵਿਚ ਵਪਾਰ ਅਤੇ ਆਰਥਿਕ ਸੰਬੰਧਾਂ ਨੂੰ ਬਿਹਤਰ ਬਣਾਏਗੀ। ਮੰਤਰੀ ਮੰਡਲ ਨੂੰ ਰੇਲ ਦੇ ਖੇਤਰ 'ਚ ਵਿਗਿਆਨਿਕ ਅਤੇ ਤਕਨੀਕੀ ਸਹਿਯੋਗ ਨੂੰ ਸੁਦ੍ਰਿੜ ਕਰਨ ਅਤੇ ਵਧਾਵਾ ਦੇਣ ਲਈ ਅਨੁਸੰਧਾਨ ਡਿਜ਼ਾਈਨ ਅਤੇ ਮਾਨਕ ਸੰਗਠਨ, ਭਾਰਤ ਅਤੇ ਕੋਰਿਆ,ਰੇਲਰੋਡ ਰਿਸਰਚ ਇੰਸਟੀਟਿਊਟ ਵਿਚ ਸਹਿਯੋਗ ਗਿਆਪਨ ਦੇ ਬਾਰੇ 'ਚ ਜਾਣਕਾਰੀ ਦਿੱਤੀ ਗਈ। ਇਸ ਸਮਝੋਤਾ ਗਿਆਪਨ 'ਤੇ ਇਸੇ ਸਾਲ 10 ਜੁਲਾਈ ਨੂੰ ਦਸਤਖਤ ਕੀਤੇ ਗਏ ਸੀ।


Related News