ਜੰਮੂ ਪਹੁੰਚੇ ਮੋਦੀ, ਡੋਗਰਾ ਦੀ ਜੀਵਨ ''ਤੇ ਆਧਾਰਿਤ ਪ੍ਰਦਰਸ਼ਨੀ ਦਾ ਕੀਤਾ ਉਦਘਾਟਨ

07/17/2015 12:20:01 PM


ਜੰੰਮੂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਜੰਮੂ ਦੌਰੇ ''ਤੇ ਗਏ ਹਨ। ਮੋਦੀ ਸਖਤ ਸੁਰੱਖਿਆ ਦਰਮਿਆਨ ਜੰਮੂ ਟੈਕਨੀਕਲ ਹਵਾਈ ਅੱਡੇ ਪਹੁੰਚੇ। ਪੂਰੇ ਸ਼ਹਿਰ ''ਚ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਹਨ। ਉਨ੍ਹਾਂ ਨੇ ਕਸ਼ਮੀਰ ਦੇ ਨੇਤਾ ਗਿਰਧਾਰੀ ਲਾਲ ਡੋਗਰਾ ਦੀ ਜੀਵਨ ''ਤੇ ਆਧਾਰਿਤ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਜੰਮੂ ਯੂਨੀਵਰਸਿਟੀ ਕੰਪਲੈਕਸ ਵਿਚ ਡੋਗਰਾ ਮੈਮੋਰੀਅਸ ਟਰੱਸਟ ਵਲੋਂ ਆਯੋਜਿਤ ਫੋਟੋ ਪ੍ਰਦਰਸ਼ਨੀ ਦਾ ਮੋਦੀ ਨੇ ਨਿਰੀਖਣ ਕੀਤਾ। 
ਇਸ ਮੌਕੇ ''ਤੇ ਰਾਜਪਾਲ ਐਨ. ਐਨ. ਵੋਹਰਾ ਅਤੇ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ ਸਮੇਤ ਕਈ ਨੇਤਾ ਮੌਜੂਦ ਸਨ। ਇਸ ਮੌਕੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਡੋਗਰਾ 27 ਸਾਲ ਤਕ ਜੰਮੂ ਕਸ਼ਮੀਰ ਦੇ ਵਿੱਤ ਮੰਤਰੀ ਰਹੇ ਸਨ। ਸ਼ਤਾਬਦੀ ਸਮਾਰੋਹ ਵਿਚ ਬੋਲਦੇ ਹੋਏ ਜੇਤਲੀ ਨੇ ਕਿਹਾ ਡੋਗਰਾ ਨੇ 26 ਬਜਟ ਪੇਸ਼ ਕੀਤੇ ਸਨ। 


Tanu

News Editor

Related News