ਏ.ਆਈ.ਜੀ. ਨਰੇਸ਼ ਡੋਗਰਾ ਦੀ ਮਾਤਾ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ, ਭਲਕੇ ਹੋਵੇਗਾ ਅੰਤਿਮ ਸੰਸਕਾਰ

Thursday, Apr 11, 2024 - 08:23 PM (IST)

ਏ.ਆਈ.ਜੀ. ਨਰੇਸ਼ ਡੋਗਰਾ ਦੀ ਮਾਤਾ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ, ਭਲਕੇ ਹੋਵੇਗਾ ਅੰਤਿਮ ਸੰਸਕਾਰ

ਹੁਸ਼ਿਾਰਪੁਰ, (ਜੈਨ)- ਪੰਜਾਬ ਪੁਲਸ ’ਚ ਕੰਮ ਕਰ ਕੇ ਏ.ਆਈ.ਜੀ ਨਰੇਸ਼ ਡੋਗਰਾ ਸਰਕਾਰੀ ਕਾਨਟ੍ਰੈਕਟਰ ਰਾਕੇਸ ਡੋਗਰਾ ਦੀ ਮਾਤਾ ਊਸ਼ਾ ਰਾਣੀ ਦਾ ਸੰਖੇਪਤ ਬਿਮਾਰੀ ਪਿੱਛੋਂ ਵੀਰਵਾਰ ਸਵੇਰੇ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਿਹਾਂਤ ਹੋ ਗਿਆ। ਉਹ 83 ਸਾਲ ਦੇ ਸਨ। ਉਨ੍ਹਾਂ ਦਾ ਮ੍ਰਿਤ ਸਰੀਰ ਹੁਸ਼ਿਆਰਪੁਰ ਸਥਿਤ ਉਨ੍ਹਾਂ ਦੇ ਘਰ ਲਿਆਂਦਾ ਗਿਆ। 

ਪੰਜਾਬ ਕੇਸਰੀ ਗਰੁੱਪ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਵਿਨਾਸ਼ ਚੋਪੜਾ, ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ, ਪੰਜਾਬ ਪੁਲਸ ਦੇ ਏ.ਡੀ.ਜੀ.ਪੀ. ਮੁਹੰਮਦ ਫੈਜ਼ ਫਾਰੂਕੀ, ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਸਾਬਕਾ ਰਾਜ ਸਭਾ ਸੰਸਦ ਮੈਂਬਰ ਰਾਇ ਖਨਾ, ਮੇਅਰ ਸੁਰਿੰਦਰ ਕੁਮਾਰ ਤੇ ਸਾਬਕਾ ਵਿਧਾਇਕ ਅਰੁਣ ਡੋਗਰਾ ਮਿੱਕੀ, ਕੋ-ਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕ੍ਰਮ ਸ਼ਰਮਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਰਾਜੇਸ਼ ਗੁਪਤਾ, ਸ਼ਹਿਰ ਦੇ ਪ੍ਰਥਮ ਮੇਅਰ ਸ਼ਿਵ ਸੂਦ ਦੇ ਇਲਾਵਾ ਹੋਰ ਸਿਆਸਤਦਾਨ, ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਆਗੂਆਂ ਨੇ ਏ.ਆਈ.ਜੀ. ਨਰੇਸ਼ ਡੋਗਰਾ ਨਾਲ ਦੁੱਖ ਪ੍ਰਗਟ ਕੀਤਾ।

ਰਾਕੇਸ਼ ਡੋਗਰਾ ਅਨੁਸਾਰ ਮਾਤਾ ਜੀ ਦਾ ਅੰਤਿਮ ਸੰਸਕਾਰ 12 ਅਪ੍ਰੈਲ ਨੂੰ ਦੁਪਹਿਰ 12 ਵਜੇ ਹਰਿਆਣਾ ਰੋਡ ਸ਼ਮਸ਼ਾਮ ਭੂਮੀ ’ਚ ਕੀਤਾ ਜਾਵੇਗਾ।


author

Rakesh

Content Editor

Related News