ਮੋਦੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨਾਲ ਕੀਤੀ 2-ਪੱਖੀ ਵਾਰਤਾ ਤੇ ਦਿੱਤਾ ਗਣਤੰਤਰ ਦਿਵਸ ''ਤੇ ਆਉਣ ਦਾ ਸੱਦਾ

11/14/2019 2:00:40 AM

ਬ੍ਰਾਸੀਲੀਆ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇਥੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਨਾਲ 2-ਪੱਖੀ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ। ਮੋਦੀ 11ਵੇਂ ਬ੍ਰਿਕਸ਼ ਸ਼ਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਇਥੇ ਪਹੁੰਚੇ ਹੋਏ ਹਨ। ਮੋਦੀ ਨੇ ਇਸ ਸ਼ਿਖਰ ਸੰਮੇਲਨ ਤੋਂ ਬਾਅਦ ਬੋਲਸੋਨਾਰੋ ਨਾਲ ਮੁਲਾਕਾਤ ਕੀਤੀ। ਇਹ ਬ੍ਰਿਕਸ਼ ਸ਼ਿਖਰ ਸੰਮੇਲਨ ਅੱਤਵਾਦੀ ਰੋਕੂ ਸਹਿਯੋਗ ਲਈ ਤੰਤਰ ਬਣਾਉਣ 'ਤੇ ਧਿਆਨ ਕੇਂਦ੍ਰਿਤ ਕਰੇਗਾ ਅਤੇ ਦੁਨੀਆ ਦੀਆਂ 5 ਪ੍ਰਮੁੱਖ ਅਰਥ ਵਿਵਸਥਾਵਾਂ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰੇਗਾ।

PunjabKesari

ਬ੍ਰਿਕਸ ਵਿਸ਼ਵ ਦੀਆਂ 5 ਉਭਰਦੀਆਂ ਅਰਥ ਵਿਵਸਥਾਵਾਂ ਦਾ ਸਮੂਹ ਹੈ, ਜਿਸ 'ਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ। ਬੈਠਕ 'ਚ ਦੋਹਾਂ ਨੇਤਾਵਾਂ ਨੇ 2-ਪੱਖੀ ਸਾਂਝੇਦਾਰੀ ਵਧਾਉਣ ਦੇ ਤੌਰ ਤਰੀਕਿਆਂ 'ਤੇ ਚਰਚਾ ਕੀਤੀ। ਦੋਵੇਂ ਨੇਤਾ ਕਰੀਬ 4 ਮਹੀਨੇ ਪਹਿਲਾਂ ਜਾਪਾਨ ਦੇ ਓਸਾਕਾ 'ਚ 2 ਦਿਨਾਂ ਜੀ-20 ਸ਼ਿਖਰ ਸੰਮੇਲਨ ਦੌਰਾਨ ਮਿਲੇ ਸਨ। ਮੋਦੀ ਨੇ ਉਦੋਂ ਬੋਲਸੋਨਾਰੋ ਨੂੰ ਬ੍ਰਾਜ਼ੀਲ ਦਾ ਰਾਸ਼ਟਰਪਤੀ ਚੁਣੇ ਜਾਣ 'ਤੇ ਵਧਾਈ ਦਿੱਤੀ ਸੀ ਅਤੇ ਬ੍ਰਿਕਸ ਪਰਿਵਾਰ 'ਚ ਉਨ੍ਹਾਂ ਦਾ ਸਵਾਗਤ ਕੀਤਾ ਸੀ। ਮੋਦੀ ਅਤੇ ਬੋਲਸੋਨਾਰੋ ਨੇ 2-ਪੱਖੀ ਸਬੰਧਾਂ 'ਤੇ ਵਿਆਪਕ ਚਰਚਾ ਕੀਤੀ।

PunjabKesari

ਇਹ ਚਰਚਾ ਵਿਸ਼ੇਸ਼ ਰੂਪ ਤੋਂ ਵਪਾਰ ਅਤੇ ਨਿਵੇਸ਼ 'ਚ ਸਹਿਯੋਗ ਵਧਾਉਣ, ਜਲਵਾਯੂ ਪਰਿਵਰਤਨ ਦੇ ਸਬੰਧ 'ਚ ਖੇਤੀਬਾੜੀ ਅਤੇ ਈਧਨ, ਕਰੀਬੀ ਅਤੇ ਬਹੁ-ਪੱਖੀ ਰਣਨੀਤਕ ਸਾਂਝੇਦਾਰੀ ਨੂੰ ਡੂੰਘਾ ਕਰਨ ਦੇ ਬਾਰੇ 'ਚ ਹੋਈ। ਬੋਲਸੋਨਾਰੋ ਜਨਵਰੀ 'ਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਚੁਣੇ ਗਏ ਸਨ। ਉਨ੍ਹਾਂ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਭਾਰਤੀ ਸੈਲਾਨੀਆਂ ਨੂੰ ਸੈਰ-ਸਪਾਟੇ ਜਾ ਕਾਰੋਬਾਰ ਲਈ ਬ੍ਰਾਜ਼ੀਲ 'ਚ ਐਂਟਰ ਕਰਨ ਲਈ ਵੀਜ਼ਾ ਤੋਂ ਛੋਟ ਮਿਲੇਗੀ। ਪਿਛਲੇ ਹਫਤੇ ਮੀਡੀਆ 'ਚ ਖਬਰ ਆਈ ਸੀ ਕਿ ਮੋਦੀ ਦੱਖਣੀ ਅਮਰੀਕਾ ਤੱਕ ਭਾਰਤ ਦੇ ਸੰਪਰਕ ਨੂੰ ਵਿਸਤਾਰ ਦੇਣ ਦੇ ਯਤਨ ਤਹਿਤ ਬ੍ਰਾਜ਼ੀਲ ਦੀ ਆਪਣੀ 2 ਦਿਨਾਂ ਯਾਤਰਾ ਦੌਰਾਨ ਬੋਲਸੋਨਾਰੋ ਨੂੰ ਅਗਲੇ ਸਾਲ ਭਾਰਤ 'ਚ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਸੱਦਾ ਦੇ ਸਕਦੇ ਹਨ, ਜਿਸ ਤੋਂ ਬਾਅਦ ਅੱਜ ਮੋਦੀ ਨੇ ਬੋਲਸੋਨਾਰੋ ਨੂੰ ਗਣਤੰਤਰ ਦਿਵਸ 'ਤੇ ਆਉਣ ਦਾ ਸੱਦਾ ਦਿੱਤਾ ਅਤੇ ਬੋਲਸੋਨਾਰੋ ਨੇ ਨਾਲ ਹੀ ਮੋਦੀ ਦਾ ਸੱਦਾ ਪ੍ਰਵਾਨ ਕਰ ਲਿਆ।


Khushdeep Jassi

Content Editor

Related News