ਟਰੰਪ ਤੋਂ ਬਾਅਦ ਮੋਦੀ ਬਣੇ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾ
Thursday, Jul 12, 2018 - 12:52 AM (IST)

ਨਵੀਂ ਦਿੱਲੀ—ਆਪਣੇ ਨਿੱਜੀ ਟਵਿਟਰ ਖਾਤੇ 'ਤੇ 4.2 ਕਰੋੜ ਫਾਲੋਅਰ ਨਾਲ ਭਾਰਤੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਕੇਵਲ ਅਰਮੀਕੀ ਰਾਸ਼ਟਰਪਤੀ ਡੋਨਾਲਡ ਟਰੰਪ (5.2 ਕਰੋੜ) ਅਤੇ ਪੌਪ ਫ੍ਰਾਂਸਿਸ (4.7 ਕਰੋੜ) ਤੋਂ ਪਿਛੇ ਹੈ। ਪਰ ਮਾਈਕ੍ਰੋਬਲਾਗਿੰਗ ਸਾਈਟ 'ਤੇ ਪ੍ਰਭਾਵ ਦੇ ਮਾਮਲੇ 'ਚ ਉਹ ਦੂਜੇ ਸਭ ਤੋਂ ਮਹਤੱਵਪੂਰਨ ਵਿਸ਼ਵ ਨੇਤਾ ਹਨ। ਇਕ ਅਧਿਐਨ 'ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। 1.1 ਕਰੋੜ ਤੋਂ ਜ਼ਿਆਦਾ ਫਾਲੋਅਰ ਨਾਲ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾ ਸਿਰਫ ਦੁਨੀਆ ਦੀ ਸਭ ਤੋਂ ਜ਼ਿਆਦਾ ਫਾਲੋਅਸ ਵਾਲੀ ਮਹਿਲਾ ਵਿਸ਼ਵ ਨੇਤਾ ਹੈ ਬਲਕਿ ਦੁਨੀਆ 'ਚ ਸਭ ਤੋਂ ਜ਼ਿਆਦਾ ਫਾਲੋਅਸ ਵਾਲੀ ਵਿਦੇਸ਼ ਮੰਤਰੀ ਵੀ ਹੈ। ਇਸ ਅਧਿਐਨ 'ਚ 951 ਟਵਿਟਰ ਖਾਤਿਆਂ ਦੀ ਗਤੀਵਿਧੀਆਂ ਦਾ ਅਧਿਐਨ ਕੀਤਾ ਗਿਆ ਜਿਸ 'ਚ ਸਰਕਾਰਾਂ ਦੇ ਪ੍ਰਮੁੱਖ ਅਤੇ ਵਿਦੇਸ਼ ਮੰਤਰੀ ਸ਼ਾਮਲ ਸਨ। ਇਹ ਅਧਿਐਨ ਕ੍ਰਾਓਡਟੈਂਗਲ ਡਾਟ ਕਾਮ ਦੇ ਏਗ੍ਰੀਗੇਟ ਅੰਕੜਿਆਂ ਦੇ ਜ਼ਰੀਏ ਨਾਲ ਕੀਤਾ ਗਿਆ ਜੋ ਕਿ ਇਕ ਕੰਟੈਟ ਡਿਸਕਵਰੀ ਅਤੇ ਸੋਸ਼ਲ ਮਾਨੀਟਰਿੰਗ ਪਲੇਟਫਾਰਮ ਹੈ।
ਮੋਦੀ ਦੇ ਜਿਥੇ ਵਰਤਮਾਨ 'ਚ ਟਵਿਟਰ 'ਤੇ 4.34 ਕਰੋੜ ਫਾਲੋਅਰਸ ਹਨ ਉੱਥੇ ਟਰੰਪ ਦੇ 5.34 ਕਰੋੜ ਅਤੇ ਸਵਰਾਜ ਦੇ 1.18 ਕਰੋੜ ਫਾਲੋਅਰਸ ਹਨ। ਅਕਤੂਬਰ 2017 'ਚ ਟਰੰਪ ਪੌਪ ਫ੍ਰਾਂਸਿਸ ਨੂੰ ਪਿਛੇ ਛਡਦੇ ਹੋਏ ਦੁਨੀਆ ਦੇ ਸਭ ਤੋਂ ਜ਼ਿਆਦਾ ਫਾਲੋਅਰਸ ਵਾਲੇ ਵਿਸ਼ਵ ਨੇਤਾ ਬਣੇ ਸਨ। ਉਨ੍ਹਾਂ ਦੇ 9 ਭਾਸ਼ਾਵਾਂ 'ਚ ਟਵਿਟਰ ਅਕਾਊਂਟ ਹਨ ਜਿਸ ਦੇ ਕੁਲ 4.7 ਕਰੋੜ ਫਾਲੋਅਰਸ ਹਨ। ਅਧਿਐਨ 'ਚ ਦੱਸਿਆ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਦੇ ਟਵਿਟ 'ਤੇ ਪਿਛਲੇ 12 ਮਹੀਨਿਆਂ ਤੋਂ ਔਸਤਨ 26.7 ਕਰੋੜ ਇੰਟਰੈਸ਼ਨ (ਲਾਈਕਸ ਅਤੇ ਰਿਟਵਿਟਸ) ਹੋਏ। ਇਹ ਮੋਦੀ ਦੇ ਟਵਿਟ ਦੀ ਤੁਲਨਾ 'ਚ 5 ਗੁਣਾ ਜ਼ਿਆਦਾ ਹੈ ਜਿਨ੍ਹਾਂ ਦੇ 5.2 ਕਰੋੜ ਇੰਟਰੈਕਸ਼ਨ ਹੋਏ, ਜਦਕਿ ਪੌਪ ਫ੍ਰਾਂਸਿਸ ਦੇ ਟਵਿਟ ਦੇ 2.2 ਕਰੋੜ ਇੰਟਰੈਕਸ਼ਨ ਦਰਜ ਕੀਤੇ ਗਏ।