ਸ਼ਾਰਟ ਸਰਕਿਟ ਕਾਰਨ ਚਾਰਜਿੰਗ ''ਤੇ ਲੱਗਾ ਮੋਬਾਇਲ ਫੋਨ ਫਟਿਆ, 4 ਮਾਸੂਮ ਬੱਚਿਆਂ ਦੀ ਗਈ ਜਾਨ
Sunday, Mar 24, 2024 - 04:41 PM (IST)
ਮੇਰਠ- ਮੇਰਠ ਦੇ ਪੱਲਵਪੁਰਮ ਇਲਾਕੇ ਵਿਚ ਸਥਿਤ ਇਕ ਘਰ ਵਿਚ ਸ਼ਾਰਟ ਸਰਕਿਟ ਹੋਣ ਕਾਰਨ ਚਾਰਜਿੰਗ 'ਤੇ ਲੱਗਾ ਮੋਬਾਇਲ ਫੋਨ ਫਟ ਗਿਆ। ਜਿਸ ਕਾਰਨ 4 ਬੱਚਿਆਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਮਾਪੇ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਪੱਲਵਪੁਰਮ ਥਾਣਾ ਖੇਤਰ ਦੀ ਜਨਤਾ ਕਾਲੋਨੀ ਵਿਚ ਜੋਨੀ ਨਾਮੀ ਵਿਅਕਤੀ ਦੇ ਘਰ ਸ਼ਨੀਵਾਰ ਰਾਤ ਮੋਬਾਇਲ ਫੋਨ ਚਾਰਜ ਕੀਤੇ ਜਾਣ ਦੌਰਾਨ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ।
ਇਹ ਵੀ ਪੜ੍ਹੋ- ਚੱਲਦੀ ਟਰੇਨ 'ਚ ਔਰਤ ਨੇ ਬੱਚੀ ਨੂੰ ਦਿੱਤਾ ਜਨਮ, ਪਰਿਵਾਰ ਨੇ ਨਾਂ ਰੱਖਿਆ ‘ਕਾਮਯਾਨੀ’
ਪੁਲਸ ਮੁਤਾਬਕ ਅੱਗ ਨੇ ਵੇਖਦੇ ਹੀ ਵੇਖਦੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਵਿਚ ਜੋਨੀ, ਉਸ ਦੀ ਪਤਨੀ ਬਬੀਤਾ ਅਤੇ ਚਾਰ ਬੱਚੇ- ਸਾਰਿਕਾ (10), ਨਿਹਾਰਿਕਾ (8), ਸੰਸਕਾਰ ਉਰਫ਼ ਗੋਲੂ (6) ਅਤੇ ਕਾਲੂ (4) ਗੰਭੀਰ ਰੂਪ ਵਿਚ ਝੁਲਸ ਗਏ। ਸਾਰਿਆਂ ਨੂੰ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਦੇਰ ਰਾਤ ਨਿਹਾਰਿਕਾ ਅਤੇ ਗੋਲੂ ਦੀ ਮੌਤ ਹੋ ਗਈ, ਜਦਕਿ ਸਾਰਿਕਾ ਅਤੇ ਕਾਲੂ ਨੇ ਐਤਵਾਰ ਸਵੇਰੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ- ਈਡੀ ਦੀ ਹਿਰਾਸਤ ਤੋਂ CM ਕੇਜਰੀਵਾਲ ਨੇ ਕੀ ਭੇਜਿਆ ਪਹਿਲਾ ਆਦੇਸ਼, ਸੁਣੋ ਮੰਤਰੀ ਆਤਿਸ਼ੀ ਦੀ ਜ਼ੁਬਾਨੀ (ਵੀਡੀਓ)
ਸੂਤਰਾਂ ਨੇ ਦੱਸਿਆ ਕਿ ਜੌਨੀ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਬਬੀਤਾ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਦਿੱਲੀ ਏਮਜ਼ ਰੈਫਰ ਕਰ ਦਿੱਤਾ ਗਿਆ ਹੈ। ਜੌਨੀ ਨੇ ਦੱਸਿਆ ਕਿ ਨਿਹਾਰਿਕਾ, ਗੋਲੂ ਅਤੇ ਕਾਲੂ ਮੋਬਾਇਲ 'ਤੇ ਗੇਮ ਖੇਡ ਰਹੇ ਸਨ ਅਤੇ ਇਸ ਦੌਰਾਨ ਮੋਬਾਇਲ ਚਾਰਜ ਵੀ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਅਤੇ ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਦਿੱਲੀ 'ਚ ਹੁਣ ਜੇਲ੍ਹ ਤੋਂ ਚੱਲੀ ਸਰਕਾਰ, CM ਕੇਜਰੀਵਾਲ ਨੇ ਜਾਰੀ ਕੀਤਾ ਪਹਿਲਾ ਆਦੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8