ਮੌਬ ਲਿੰਚਿੰਗ ਕੇਸ : ਤਬਰੇਜ਼ ਦੀ ਪਤਨੀ ਨੇ ਖੁਦਕੁਸ਼ੀ ਕਰਨ ਦੀ ਦਿੱਤੀ ਧਮਕੀ

Tuesday, Sep 17, 2019 - 01:06 PM (IST)

ਮੌਬ ਲਿੰਚਿੰਗ ਕੇਸ : ਤਬਰੇਜ਼ ਦੀ ਪਤਨੀ ਨੇ ਖੁਦਕੁਸ਼ੀ ਕਰਨ ਦੀ ਦਿੱਤੀ ਧਮਕੀ

ਰਾਂਚੀ— ਝਾਰਖੰਡ 'ਚ ਤਬਰੇਜ਼ ਅੰਸਾਰੀ ਲਿੰਚਿੰਗ (ਭੀੜ ਕਤਲ) ਮਾਮਲੇ ਦੇ ਦੋਸ਼ੀਆਂ ਵਿਰੁੱਧ ਕਤਲ ਦਾ ਦੋਸ਼ ਹਟਾਏ ਜਾਣ 'ਤੇ ਪੈਦਾ ਵਿਵਾਦ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਤਬਰੇਜ਼ ਦੀ ਪਤਨੀ ਸ਼ਾਹਿਸਤਾ ਪਰਵੀਨ ਨੇ ਧਮਕੀ ਦਿੱਤੀ ਹੈ ਕਿ ਜੇਕਰ ਦੋਸ਼ੀਆਂ 'ਤੇ ਕਤਲ ਦਾ ਚਾਰਜ ਨਹੀਂ ਲੱਗੇਗਾ ਤਾਂ ਉਹ ਖੁਦਕੁਸ਼ੀ ਕਰ ਲਵੇਗੀ। ਤਬਰੇਜ਼ ਦੀ 24 ਸਾਲਾ ਪਤਨੀ ਪਰਵੀਨ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਕਾਤਲਾਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 302 (ਕਤਲ) ਦੇ ਅਧੀਨ ਕਾਰਵਾਈ ਨਹੀਂ ਹੋਵੇਗੀ ਅਤੇ ਅਪਰਾਧੀਆਂ ਨੂੰ ਫਾਂਸੀ ਨਹੀਂ ਹੋਵੇਗੀ ਤਾਂ ਉਹ ਖੁਦਕੁਸ਼ੀ ਕਰ ਲਵੇਗੀ। ਪਰਵੀਨ ਨੇ ਕਿਹਾ,''ਪੂਰੀ ਦੁਨੀਆ ਜਾਣਦੀ ਹੈ ਕਿ ਮੇਰੇ ਸ਼ੌਹਰ ਦੀ ਮੌਤ ਹੋਈ ਹੈ ਪਰ ਪ੍ਰਸ਼ਾਸਨ ਦਾ ਕੋਈ ਵੀ ਵਿਅਕਤੀ ਸਾਡੇ ਨਾਲ ਖੜ੍ਹੇ ਹੋਣ ਨੂੰ ਤਿਆਰ ਨਹੀਂ ਹੈ।''

ਜ਼ਿਕਰਯੋਗ ਹੈ ਕਿ ਪਰਵੀਨ ਅਤੇ ਤਬਰੇਜ਼ ਦੇ ਵਿਆਹ ਦੇ 2 ਮਹੀਨੇ ਬਾਅਦ ਹੀ 17 ਜੂਨ ਨੂੰ ਤਬਰੇਜ਼ ਦੀ ਲਿੰਚਿੰਗ ਹੋ ਗਈ ਸੀ ਅਤੇ 22 ਜੂਨ ਨੂੰ ਤਬਰੇਜ਼ ਦੀ ਮੌਤ ਹੋ ਗਈ ਸੀ। ਦੱਸਣਯੋਗ ਹੈ ਕਿ ਤਬਰੇਜ਼ ਨੂੰ ਚੋਰੀ ਦੇ ਦੋਸ਼ 'ਚ ਕੁਝ ਲੋਕਾਂ ਨੇ ਫੜ ਕੇ ਖੰਬੇ ਨਾਲ ਬੰਨ੍ਹ ਕੇ ਕੁੱਟਿਆ ਸੀ। ਇੰਨਾ ਹੀ ਨਹੀਂ, ਉਸ ਨੂੰ ਕੁੱਟਣ ਦੇ ਨਾਲ-ਨਾਲ ਜ਼ਬਰਨ ਜੈ ਸ਼੍ਰੀਰਾਮ ਬੋਲਣ ਨੂੰ ਵੀ ਕਿਹਾ ਗਿਆ ਸੀ। ਤਬਰੇਜ਼ ਲਿੰਚਿੰਗ ਕੇਸ 'ਚ ਪੁਲਸ ਨੇ 11 ਦੋਸ਼ੀਆਂ ਦੇ ਉੱਪਰੋਂ ਕਤਲ ਦਾ ਮੁਕੱਦਮਾ ਹਟਾ ਦਿੱਤਾ ਸੀ। ਪੁਲਸ ਦਾ ਤਰਕ ਸੀ ਕਿ ਪੋਸਟਮਾਰਟਮ ਰਿਪੋਰਟ 'ਚ ਸਾਫ਼ ਹੋਇਆ ਹੈ ਕਿ ਤਬਰੇਜ਼ ਦੀ ਮੌਤ ਪਹਿਲਾਂ ਤੋਂ ਤੈਅ ਤਰੀਕੇ ਨਾਲ ਨਾ ਹੋ ਕੇ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ।


author

DIsha

Content Editor

Related News