ਮੌਬ ਲਿੰਚਿੰਗ ''ਚ ਸੋਇਮ ਸੇਵਕ ਸ਼ਾਮਲ ਤਾਂ ਸੰਘ ''ਚੋਂ ਕੱਢ ਦੇਵਾਂਗੇ : ਭਾਗਵਤ

Wednesday, Sep 25, 2019 - 10:14 AM (IST)

ਮੌਬ ਲਿੰਚਿੰਗ ''ਚ ਸੋਇਮ ਸੇਵਕ ਸ਼ਾਮਲ ਤਾਂ ਸੰਘ ''ਚੋਂ ਕੱਢ ਦੇਵਾਂਗੇ : ਭਾਗਵਤ

ਨਵੀਂ ਦਿੱਲੀ— ਸੰਘ ਮੁਖੀ ਮੋਹਨ ਭਾਗਵਤ ਨੇ ਮੰਗਲਵਾਰ ਨੂੰ ਕਿਹਾ ਕਿ ਸੰਘ ਮੌਬ ਲਿੰਚਿੰਗ ਹੀ ਨਹੀਂ ਸਾਰੀ ਤਰ੍ਹਾਂ ਦੀ ਹਿੰਸਾ ਦੇ ਵਿਰੁੱਧ ਹੈ। ਜੇਕਰ ਕੋਈ ਸੋਇਮ ਸੇਵਕ ਲਿੰਚਿੰਗ 'ਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਬਾਹਰ ਕੱਢ ਦਿੱਤਾ ਜਾਵੇਗਾ। 'ਨੋ ਦਿ ਆਰ.ਐੱਸ.ਐੱਸ. (ਸੰਘ ਨੂੰ ਜਾਣੋ) ਪ੍ਰੋਗਰਾਮ 'ਚ ਭਾਗਵਤ ਨੇ ਕਰੀਬ ਢਾਈ ਘੰਟੇ ਵਿਦੇਸ਼ੀ ਮੀਡੀਆ ਨਾਲ ਗੱਲ ਕੀਤੀ। ਕਸ਼ਮੀਰ, ਹਿੰਦੂ ਰਾਸ਼ਟਰ, ਹਿੰਦੁਤੱਵ, ਮੌਬ ਲਿੰਚਿੰਗ, ਐੱਨ.ਆਰ.ਸੀ. 'ਤੇ ਖੁੱਲ੍ਹ ਕੇ ਸੰਘ ਦਾ ਦ੍ਰਿਸ਼ਟੀਕੌਣ ਰੱਖਿਆ।

ਭੀੜ ਹਿੰਸਾ ਦੀ ਕੀਤੀ ਸਖਤ ਸ਼ਬਦਾਂ 'ਚ ਨਿੰਦਾ
ਹਿੰਦੂ ਰਾਸ਼ਟਰ ਦੱਸਿਆ ਅਤੇ ਭੀੜ ਹਿੰਸਾ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਕਿਹਾ,''ਸੋਇਮ ਸੇਵਕਾਂ ਨੂੰ ਵੀ ਇਸ ਨੂੰ ਰੋਕਣ 'ਚ ਸਹਿਯੋਗ ਕਰਨਾ ਚਾਹੀਦਾ। ਇਸ ਦੌਰਾਨ ਅਮਰੀਕਾ, ਜਰਮਨੀ, ਬ੍ਰਿਟੇਨ, ਜਾਪਾਨ, ਆਸਟ੍ਰੇਲੀਆ, ਚੀਨ, ਇਟਲੀ, ਜਾਪਾਨ, ਆਸਟ੍ਰੇਲੀਆ, ਚੀਨ, ਇਟਲੀ, ਨੇਪਾਲ ਸਮੇਤ 30 ਦੇਸ਼ਾਂ ਦੇ ਕਰੀਬ 50 ਪੱਤਰਕਾਰਾਂ ਨੇ ਸੰਘ ਮੁਖੀ ਤੋਂ ਤਿੰਨ ਦਰਜਨ ਸਵਾਲ ਪੁੱਛੇ। ਪ੍ਰੋਗਰਾਮ 'ਚ ਭਈਆਜੀ ਜੋਸ਼ੀ, ਮਨਮੋਹਨ ਵੈਘ, ਡਾ. ਕ੍ਰਿਸ਼ਨ ਗੋਪਾਲ, ਉੱਤਰ ਖੇਤਰ ਸੰਘਚਾਲਕ ਬਜਰੰਗ ਲਾਲ ਗੁਪਤ, ਦਿੱਲੀ ਸੂਬਾ ਸੰਘ ਚਾਲਕ ਕੁਲਭੂਸ਼ਣ ਆਹੂਜਾ ਵੀ ਸਨ।

ਪੀ.ਓ.ਕੇ. ਭਾਰਤ ਦਾ ਅੰਗ ਹੈ
ਧਾਰਾ 370 ਨੂੰ ਖਤਮ ਕਰਨ ਦੇ ਮੋਦੀ ਸਰਕਾਰ ਦੇ ਫੈਸਲੇ ਦਾ ਸਮਰਥਨ ਕਰਦੇ ਹੋਏ ਭਾਗਵਤ ਨੇ ਕਿਹਾ ਕਿ ਹੁਣ ਕਸ਼ਮੀਰੀਆਂ ਦੀ ਦੇਸ਼ ਤੋਂ ਦੂਰੀ ਘੱਟ ਹੋਵੇਗੀ। ਕਸ਼ਮੀਰੀਆਂ ਨੂੰ ਵੱਖ-ਵੱਖ ਕਰਨ ਦੀ ਕੋਸ਼ਿਸ਼ ਹੋਈ। ਭਾਗਵਤ ਨੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵੀ ਭਾਰਤ ਦਾ ਅੰਗ ਹੈ। ਇਸ ਨਾਲ ਸੰਬੰਧਤ ਪ੍ਰਸਤਾਵ ਕਈ ਵਾਰ ਸੰਸਦ 'ਚ ਪਾਸ ਹੋਇਆ ਹੈ। ਇਸ ਫੈਸਲੇ ਨਾਲ ਕਸ਼ਮੀਰੀਆਂ ਦੀ ਨੌਕਰੀ-ਜ਼ਮੀਨ ਗਵਾਚਣ ਦੇ ਡਰ ਨੂੰ ਦੂਰ ਕਰਨਾ ਚਾਹੀਦਾ। ਕਸ਼ਮੀਰ ਦੇ ਲੋਕ ਦੇਸ਼ ੇਦ ਵਿਕਾਸ ਦੀ ਮੁੱਖ ਧਾਰਾ ਨਾਲ ਜੁੜਨਗੇ। ਵਿਕਾਸ ਦਾ ਸਹੀ ਅਰਥਾਂ 'ਚ ਹਿੱਸੇਦਾਰ ਬਣਾਂਗੇ।


author

DIsha

Content Editor

Related News