ਦੇਸ਼ ਦੀ ਸਭ ਤੋਂ ਘੱਟ ਆਬਾਦੀ ਵਾਲੇ ਇਸ ਸੂਬੇ ''ਚ ਨੇ ਏਡਜ਼ ਦੇ ਵੱਧ ਮਰੀਜ਼

Monday, Dec 02, 2019 - 05:07 PM (IST)

ਦੇਸ਼ ਦੀ ਸਭ ਤੋਂ ਘੱਟ ਆਬਾਦੀ ਵਾਲੇ ਇਸ ਸੂਬੇ ''ਚ ਨੇ ਏਡਜ਼ ਦੇ ਵੱਧ ਮਰੀਜ਼

ਆਈਜ਼ੋਲ (ਭਾਸ਼ਾ)— ਦੇਸ਼ ਵਿਚ ਐੱਚ. ਆਈ. ਵੀ/ਏਡਜ਼ ਤੋਂ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਮਿਜ਼ੋਰਮ ਹੈ, ਜਿੱਥੇ 17,897घਲੋਕ ਇਸ ਰੋਗ ਨਾਲ ਪ੍ਰਭਾਵਿਤ ਹਨ। ਸੂਬੇ ਵਿਚ ਹਰ ਦਿਨ ਏਡਜ਼ ਦੇ ਔਸਤਨ 9 ਨਵੇਂ ਮਾਮਲੇ ਸਾਹਮਣੇ ਆਉਂਦੇ ਹਨ। ਕੱਲ ਭਾਵ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਦੇ ਮੌਕੇ 'ਤੇ ਅੰਕੜੇ ਜਾਰੀ ਕਰਦੇ ਹੋਏ ਮਿਜ਼ੋਰਮ ਸੂਬਾ ਏਡਜ਼ ਕੰਟਰੋਲ ਸੋਸਾਇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੀ ਸਭ ਤੋਂ ਘੱਟ ਆਬਾਦੀ ਵਾਲੇ ਸੂਬਿਆਂ 'ਚ ਸ਼ਾਮਲ ਮਿਜ਼ੋਰਮ 'ਚ ਏਡਜ਼ ਦੇ 25-34 ਉਮਰ ਵਰਗ 'ਚ 42 ਫੀਸਦੀ ਤੋਂ ਵੱਧ ਦੇ ਜਾਂਚ ਨਤੀਜੇ ਸਕਾਰਾਤਮਕ ਰਹੇ।

ਏਡਜ਼ ਦਿਵਸ ਦੇ ਮੌਕੇ 'ਤੇ ਪੂਰੇ ਸੂਬੇ ਵਿਚ ਕਈ ਜਾਗਰੂਕਤਾ ਪ੍ਰੋਗਰਾਮ ਚਲਾਏ ਗਏ। ਅਧਿਕਾਰੀਆਂ ਨੇ ਦੱਸਿਆ ਕਿ 2018-19 'ਚ ਏਡਜ਼ ਦੇ 2,557 ਨਵੇਂ ਮਾਮਲੇ ਸਾਹਮਣੇ ਆਏ। ਸੂਬੇ 'ਚ ਮਹਿਜ 10 ਲੱਖ ਆਬਾਦੀ ਨੂੰ ਦੇਖਦਿਆਂ ਇਹ ਬਹੁਤ ਵੱਡੀ ਗਿਣਤੀ ਹੈ। ਏਡਜ਼ ਦੇ ਕੁੱਲ ਮਰੀਜ਼ਾਂ 'ਚ 6,069 ਔਰਤਾਂ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਨਸ਼ੀਲੇ ਪਦਾਰਥਾਂ ਦੇ ਆਦੀ ਲੋਕਾਂ ਅਤੇ ਯੌਨ ਕਰਮਚਾਰੀਆਂ ਵਿਚਾਲੇ ਏਡਜ਼ ਰੋਗੀਆਂ ਦੀ ਦਰ ਜ਼ਿਆਦਾ ਸੀ ਪਰ ਹੁਣ ਹੋਰ ਤਬਕਿਆਂ ਵਿਚ ਵੀ ਅਜਿਹੇ ਮਾਮਲੇ ਵਧੇ ਹਨ। ਅਧਿਕਾਰੀਆਂ ਨੇ ਈਸਾਈ ਬਹੁਲਤਾ ਵਾਲੇ ਇਸ ਸੂਬੇ ਵਿਚ ਸਮੱਸਿਆ ਨਾਲ ਮੁਕਾਬਲੇ ਲਈ ਨੇਤਾਵਾਂ, ਨਾਗਰਿਕ ਸੰਸਥਾਵਾਂ ਦੇ ਮੈਂਬਰਾਂ ਅਤੇ ਚਰਚਾਂ ਤੋਂ ਸਹਿਯੋਗ ਮੰਗਿਆ ਹੈ।


author

Tanu

Content Editor

Related News