ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਹਸਪਤਾਲ ''ਚ ਪੋਚਾ ਲਗਾਉਂਦੇ ਦਿੱਸੇ ਮਿਜ਼ੋਰਮ ਦੇ ਮੰਤਰੀ, ਤਸਵੀਰ ਹੋਈ ਵਾਇਰਲ
Sunday, May 16, 2021 - 03:07 PM (IST)
ਮਿਜ਼ੋਰਮ- ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਇਸ ਵਿਚ ਮਿਜ਼ੋਰਮ ਦੇ ਮੰਤਰੀ ਆਰ. ਲਾਲਜਿਰਲੈਨਾ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਸ 'ਚ ਉਹ ਹਸਪਤਾਲ ਦੇ ਫਰਸ਼ 'ਤੇ ਪੋਚਾ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਦੱਸਣਯੋਗ ਹੈ ਕਿ ਉਹ ਖ਼ੁਦ ਹੀ ਕੋਰੋਨਾ ਪਾਜ਼ੇਟਿਵ ਹਨ। ਆਪਣੀ ਪਤਨੀ ਅਤੇ ਪੁੱਤਰ ਦੇ ਨਾਲ-ਨਾਲ ਉਨ੍ਹਾਂ ਦਾ ਵੀ ਹਸਪਤਾਲ 'ਚ ਕੋਰੋਨਾ ਦਾ ਇਲਾਜ ਚੱਲ ਰਿਹਾ ਹੈ। ਮੈਡੀਕਲ ਕਾਲਜ ਦੇ ਫਰਸ਼ ਦੀ ਸਫ਼ਾਈ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਤਸਵੀਰ ਵਾਇਰਲ ਹ ਗੋਈ। ਇਕ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਮੰਤਰੀ ਨੇ ਦੱਸਿਆ,''ਅਸੀਂ ਜਿਸ ਵਾਰਡ 'ਚ ਸੀ, ਉਹ ਬਹੁਤ ਗੰਦਾ ਸੀ। ਮੈਂ ਸਫ਼ਾਈ ਕਾਮੇ ਨੂੰ ਇਸ ਬਾਰੇ ਜਾਣਾਕਰੀ ਦਿੱਤੀ ਪਰ ਉਹ ਬਹੁਤ ਦੇਰ ਤੱਕ ਨਹੀਂ ਆਇਆ। ਇਸ ਤੋਂ ਬਾਅਦ ਮੈਂ ਖ਼ੁਦ ਹੀ ਵਾਰਡ ਦੀ ਸਫ਼ਾਈ ਕਰ ਦਿੱਤੀ। ਮੇਰਾ ਮਕਸਦ ਹਸਪਤਾਲ ਪ੍ਰਸ਼ਾਸਨ ਨੂੰ ਨੀਚਾ ਦਿਖਾਉਣਾ ਨਹੀਂ ਸੀ। ਮੈਂ ਘਰ ਵੀ ਸਾਫ਼-ਸਫ਼ਾਈ ਕਰਦਾ ਹਾਂ ਅਤੇ ਇੱਥੇ ਵੀ ਕਰ ਰਿਹਾ ਹਾਂ। ਇਸ 'ਚ ਕੋਈ ਨਵੀਂ ਗੱਲ ਨਹੀਂ ਹੈ।''
ਸੋਸ਼ਲ ਮੀਡੀਆ 'ਤੇ ਜਿਵੇਂ ਹੀ ਉਨ੍ਹਾਂ ਦੀ ਤਸਵੀਰ ਵਾਇਰਲ ਹੋਈ ਲੋਕਾਂ ਨੇ ਉਨ੍ਹਾਂ ਨੂੰ ਸਲਾਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ। ਦੱਸਣਯੋਗ ਹੈ ਕਿ 8 ਮਈ ਨੂੰ ਨੇਤਾ ਜੀ ਅਤੇ ਉਨ੍ਹਾਂ ਦੇ ਪੁੱਤਰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਸ ਤੋਂ ਬਾਅਦ 11 ਮਈ ਨੂੰ ਉਨ੍ਹਾਂ ਦੀ ਪਤਨੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ। ਇਸ ਤੋਂ ਬਾਅਦ ਉਨ੍ਹਾਂ ਨੂੰ ਸੂਬੇ ਦੇ ਇਮਾਤਰ ਕੋਵਿਡ ਹਸਪਤਾਲ ਜੋਰਮ ਮੈਡੀਕਲ ਕਾਲਜ ਲਿਆਂਦਾ ਗਿਆ ਸੀ, ਕਿਉਂਕਿ ਮੰਤਰੀ ਲਾਲਜਿਰਲੈਨਾ ਦਾ ਆਕਸੀਜਨ ਲੇਵਲ ਘੱਟ ਹੋ ਗਿਆ ਸੀ। ਹਾਲਾਂਕਿ ਉਹ ਖਤਰੇ ਤੋਂ ਬਾਹਰ ਹਨ। ਉਨ੍ਹਾਂ ਦਾ ਆਕਸੀਜਨ ਲੇਵਲ ਵੀ ਪਹਿਲਾਂ ਨਾਲੋਂ ਸਥਿਰ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਇਕ ਹੋਰ ਆਫ਼ਤ, ਹਰਿਆਣਾ 'ਚ ਬਲੈਕ ਫੰਗਸ 'ਨੋਟੀਫ਼ਾਇਡ ਬੀਮਾਰੀ' ਘੋਸ਼ਿਤ