ਮਿਜ਼ੋਰਮ ''ਚ ਨਾਗਰਿਕਤਾ ਬਿੱਲ ਦੇ ਵਿਰੋਧ ''ਚ ਗਣਤੰਤਰ ਦਿਵਸ ਦੇ ਬਾਈਕਾਟ ਦਾ ਐਲਾਨ

Tuesday, Jan 22, 2019 - 07:51 PM (IST)

ਮਿਜ਼ੋਰਮ ''ਚ ਨਾਗਰਿਕਤਾ ਬਿੱਲ ਦੇ ਵਿਰੋਧ ''ਚ ਗਣਤੰਤਰ ਦਿਵਸ ਦੇ ਬਾਈਕਾਟ ਦਾ ਐਲਾਨ

ਆਈਜੋਲ— ਮਿਜ਼ੋਰਮ ਦੀ ਐੱਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਵਨਲਾਲਰੁਆਤਾ ਨੇ ਨਾਗਰਿਕਤਾ ਬਿੱਲ ਦੇ ਵਿਰੋਧ 'ਚ ਸੂਬੇ 'ਚ ਗਣਤੰਤਰ ਦਿਵਸ ਸਮਾਗਮ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ।
ਐੱਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਦੀ ਬੈਠਕ ਤੋਂ ਬਾਅਦ ਜਾਰੀ ਪ੍ਰੈਸ ਰਿਪੋਰਟ 'ਚ ਕਿਹਾ ਗਿਆ ਕਿ ਵਿਆਪਕ ਵਿਰੋਧ ਦੇ ਬਾਵਜੂਦ ਨਾਗਰਿਕਤਾ (ਸੋਧ) ਬਿੱਲ 2016 ਲੋਕ ਸਭਾ 'ਚ ਪਾਸ ਹੋ ਗਿਆ। ਉਸ ਨੇ ਕਿਹਾ, 'ਬਿੱਲ ਦੇ ਸ਼ਖਤ ਵਿਰੋਧ ਦੀ ਲੋੜ ਹੈ।' ਉਸ ਨੇ ਕਿਹਾ ਕਿ ਸਾਰੇ ਸਰਕਾਰੀ ਕਰਮਚਾਰੀ, ਵਿਦਿਆਰਥੀ ਤੇ ਆਮ ਲੋਕ ਗਣਤੰਤਰ ਦਿਵਸ 'ਤੇ ਆਯੋਜਿਤ ਸਾਰੇ ਪ੍ਰੋਗਰਾਮਾਂ ਤੋਂ ਦੂਰ ਰਹਿਣਗੇ।
ਨਾਗਰਿਕਤਾ (ਸੋਧ) ਬਿੱਲ 2016 ਨੂੰ 8 ਜਨਵਰੀ ਨੂੰ ਲੋਕ ਸਭਾ 'ਚ ਪਾਸ ਕੀਤਾ ਗਿਆ ਸੀ। ਬਿੱਲ ਹਾਲੇ ਰਾਜ ਸਭਾ 'ਚ ਲਟਕਿਆ ਹੈ, ਜਿਸ 'ਤੇ ਫੈਸਲਾ ਆਉਣਾ ਬਾਕੀ ਹੈ। ਐੱਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਨੇ ਮਿਜੋ ਜਿਰਲਾਈ ਪਾਲ ਵੱਲੋਂ ਬਿੱਲ ਦੇ ਵਿਰੋਧ 'ਚ ਕੱਲ ਸੂਬੇ ਭਰ 'ਚ ਆਯੋਜਿਤ ਪ੍ਰਦ੍ਰਸਨ ਰੈਲੀ ਨੂੰ ਵੀ ਆਪਣਾ ਸਮਰਥਨ ਦਿੱਤਾ ਹੈ।


author

Inder Prajapati

Content Editor

Related News