ਇਹ ਹੈ ਅਜਿਹਾ ਪਿੰਡ ਜਿਥੇ ਬੱਚੇ ਆਪਣੇ ਪਿਤਾ ਤੋਂ ਰਹਿੰਦੇ ਨੇ ਦੂਰ

Saturday, Jun 09, 2018 - 06:28 PM (IST)

ਇਹ ਹੈ ਅਜਿਹਾ ਪਿੰਡ ਜਿਥੇ ਬੱਚੇ ਆਪਣੇ ਪਿਤਾ ਤੋਂ ਰਹਿੰਦੇ ਨੇ ਦੂਰ

ਨੈਸ਼ਨਲ ਡੈਸਕ— ਦੇਸ਼ 'ਚ ਇਕ ਅਜਿਹਾ ਪਿੰਡ ਵੀ ਹੈ ਜਿਸ ਨੂੰ 'ਮਿਸਿੰਗ ਫਾਦਰਜ਼' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਮਿਸਿੰਗ ਫਾਦਰਜ਼ ਭਾਵ ਗਾਇਬ ਪਿਤਾ। 513 ਲੋਕਾਂ ਦੀ ਜਨਸੰਖਿਆ ਵਾਲੇ ਪਿੰਡ ਦੇ ਇਸ ਨਾਂ ਪਿੱਛੇ ਦਾ ਕਾਰਨ ਵੀ ਬਹੁਤ ਵੱਡਾ ਹੈ। ਦਰਅਸਲ ਅਸੀਂ ਗੱਲ ਕਰ ਰਹੇ ਹਾਂ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹਿਆ ਦੇ ਮਾਨਕੀ ਪਿੰਡ ਦੀ। ਜਿਥੇ ਪਿੰਡ ਦੇ ਜ਼ਿਆਦਾਤਰ ਬੱਚੇ ਆਪਣੇ ਹੀ ਪਿਤਾ ਦਾ ਨਾਂ ਨਹੀਂ ਜਾਣਦੇ ਹਨ ਕਿਉਂਕਿ ਪਿੰਡ ਦੇ ਹਾਲਾਤ ਕੁੱਝ ਅਜਿਹੇ ਹਨ ਕਿ ਬੱਚੇ ਆਪਣੇ ਪਿਤਾ ਤੋਂ ਦੂਰ ਰਹਿਣ ਨੂੰ ਮਜ਼ਬੂਰ ਹਨ।
ਬਾਹਰੀ ਸੂਬਿਆਂ 'ਚ ਰਹਿੰਦੇ ਹਨ 75 ਫੀਸਦੀ ਪੁਰਸ਼
ਸੋਕੇ ਤੋਂ ਪ੍ਰਭਾਵਿਤ ਇਸ ਪਿੰਡ ਦੇ ਕਰੀਬ 75 ਫੀਸਦੀ ਪੁਰਸ਼ ਪਿੰਡ ਤੋਂ ਬਾਹਰ ਰਹਿੰਦੇ ਹਨ। ਉਹ ਅਕਸਰ ਦਿੱਲੀ, ਰਾਜਸਥਾਨ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਨੌਕਰੀਆਂ ਦੀ ਭਾਲ ਜਦੋਂ ਘਰ ਵਾਪਸ ਪਰਤਦੇ ਹਨ। ਕਈ ਤਾਂ ਅਜਿਹੇ ਹੁੰਦੇ ਹਨ, ਜੋ ਕਈ ਸਾਲਾ ਬਾਅਦ ਜਦੋਂ ਘਰ ਪਰਤਦੇ ਹਨ ਤਾਂ ਉਹ ਵੱਡੇ ਹੋ ਚੁਕੇ ਹੁੰਦੇ ਹਨ। ਅਜਿਹੇ 'ਚ ਬੱਚੇ ਵੀ ਆਪਣੇ ਪਿਤਾ ਨੂੰ ਨਹੀਂ ਪਛਾਣ ਪਾਉਂਦੇ ਹਨ।
ਇਸ ਪਿੰਡ 'ਚ ਕਾਫੀ ਸਮੇਂ ਤੋਂ ਚੰਗੀ ਤਰ੍ਹਾਂ ਮੀਂਹ ਨਹੀਂ ਪਿਆ ਹੈ, ਜਿਸ ਕਾਰਨ ਇਥੇ ਸੋਕਾ ਪਿਆ ਹੋਇਆ। ਇਥੇ ਪਾਣੀ ਦੀ ਕਮੀ ਹੋਣ ਕਾਰਨ ਖੇਤੀ ਕਰਨੀ ਅਸੰਭਵ ਹੈ। ਜਿਸ ਦੇ ਚੱਲਦੇ ਇਥੋਂ ਦੇ ਪੁਰਸ਼ਾਂ ਨੂੰ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਬਾਹਰੀ ਸੂਬਿਆਂ ਦਾ ਰੁੱਖ ਕਰਨਾ ਪੈਂਦਾ ਹੈ। ਪਿੰਡ ਦੀ ਸਥਿਤੀ ਕੁੱਝ ਇਸ ਤਰ੍ਹਾਂ ਦੀ ਹੋ ਰਹੀ ਹੈ ਕਿ ਹੁਣ ਤਾਂ ਮਹਿਲਾਵਾਂ ਵੀ ਪਿੰਡ ਛੱਡ ਕੇ ਆਪਣੇ ਪਤੀਆਂ ਨਾਲ ਕੰਮ ਦੀ ਭਾਲ 'ਚ ਸ਼ਹਿਰਾਂ ਵੱਲ ਵੱਧ ਰਹੀਆਂ ਹਨ।
ਮਨਕੀ ਪਿੰਡ ਦੀਆਂ ਮਹਿਲਾਵਾਂ ਨੂੰ ਸੁਰੱਖਿਅਤ ਸੁਵਿਧਾ ਵੀ ਉਪਲੱਬਧ ਨਹੀਂ ਹੈ। ਜਿਸ ਦਾ ਖਾਮਿਆਜਾ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਹੋਣ ਵਾਲੇ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ।  ਪਿੰਡ 'ਚ ਕੋਈ ਦਾਈ ਵੀ ਨਹੀਂ ਹੈ ਅਤੇ ਉਨ੍ਹਾਂ ਨੂੰ ਕਿਸੇਹਸਪਤਾਲ 'ਚ ਵੀ ਨਹੀਂ ਲਿਜਾਇਆ ਜਾਸਕਦਾ। ਇਸ ਦਾ ਕਾਰਨ ਹਸਪਤਾਲ ਦਾ ਪਿੰਡ ਤੋਂ ਕਾਫੀ ਦੂਰ ਹੋਣਾ ਹੈ ਅਤੇ ਪੁਰਸ਼ਾਂ ਦਾਂ ਘਰ 'ਤੇ ਨਾ ਹੋਣਾ ਹੈ, ਇਸ ਲਈ ਘਰ ਦੀਆਂ ਮਹਿਲਾਵਾਂ ਨੂੰ ਹੀ ਡਿਲਵਰੀ ਕਰਨੀ ਪੈਂਦੀ ਹੈ


Related News