ਮੁੰਡੇ ਨੂੰ ਜੁੱਤੀਆਂ ਚੱਟਣ ਲਈ ਕੀਤਾ ਗਿਆ ਮਜਬੂਰ, ਵੀਡੀਓ ਵਾਇਰਲ

Wednesday, Oct 16, 2024 - 11:50 PM (IST)

ਮੁੰਡੇ ਨੂੰ ਜੁੱਤੀਆਂ ਚੱਟਣ ਲਈ ਕੀਤਾ ਗਿਆ ਮਜਬੂਰ, ਵੀਡੀਓ ਵਾਇਰਲ

ਛਤਰਪੁਰ, (ਭਾਸ਼ਾ)- ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲੇ ’ਚ ਪੁਲਸ ਨੇ 17 ਸਾਲ ਦੇ ਇਕ ਮੁੰਡੇ ਨੂੰ ਜੁੱਤੀਆਂ ਚੱਟਣ ਲਈ ਮਜਬੂਰ ਕਰਨ ਤੇ ਉਸ ਦੇ ਚਿਹਰੇ ’ਤੇ ਲੱਤਾਂ ਮਾਰਨ ਦੇ ਦੋਸ਼ ਹੇਠ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਇਕ ਵੀਡੀਓ ਵਾਇਰਲ ਹੋ ਰਹੀ ਹੈ।

ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਛਤਰਪੁਰ ਸ਼ਹਿਰ ਦੇ ਛਤਰਸਾਲ ਨਗਰ ਇਲਾਕੇ ’ਚ ਵਾਪਰੀ। ਸਿਵਲ ਲਾਈਨ ਥਾਣੇ ਦੇ ਇੰਚਾਰਜ ਵਾਲਮੀਕੀ ਚੌਬੇ ਨੇ ਦੱਸਿਆ ਕਿ 11ਵੀਂ ਜਮਾਤ ’ਚ ਪੜ੍ਹਦੇ ਵਿਦਿਆਰਥੀ ਤੇ ਉਸ ਦੇ ਪਰਿਵਾਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਘਟਨਾ ਦੁਸਹਿਰੇ ਦੇ ਮੌਕੇ ’ਤੇ ਕੱਢੇ ਗਏ ਜਲੂਸ ਦੌਰਾਨ ਇਕ ਤਕਰਾਰ ਤੋਂ ਬਾਅਦ ਵਾਪਰੀ।


author

Rakesh

Content Editor

Related News