ਜੰਗ ਨੇ ਰੋਕੇ ਜਹਾਜ਼ ! Airspace ਬੰਦ ਹੋਣ ਕਾਰਨ ਸੜਕ ਰਾਹੀਂ ਦੇਸ਼ ਛੱਡਣ ਲਈ ਮਜਬੂਰ ਹੋਏ ਲੋਕ

Monday, Mar 09, 2026 - 09:30 AM (IST)

ਜੰਗ ਨੇ ਰੋਕੇ ਜਹਾਜ਼ ! Airspace ਬੰਦ ਹੋਣ ਕਾਰਨ ਸੜਕ ਰਾਹੀਂ ਦੇਸ਼ ਛੱਡਣ ਲਈ ਮਜਬੂਰ ਹੋਏ ਲੋਕ

ਇੰਟਰਨੈਸ਼ਨਲ ਡੈਸਕ- ਇਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਭਿਆਨਕ ਜੰਗ ਕਾਰਨ ਇਰਾਨ ਵਿੱਚ ਰਹਿ ਰਹੇ ਵਿਦੇਸ਼ੀ ਨਾਗਰਿਕ ਅਤੇ ਸਥਾਨਕ ਲੋਕ ਵੱਡੀ ਗਿਣਤੀ ਵਿੱਚ ਜਾਨ ਬਚਾਉਣ ਲਈ ਦੇਸ਼ ਛੱਡ ਕੇ ਭੱਜ ਰਹੇ ਹਨ। ਇਰਾਨ ਦਾ ਏਅਰਸਪੇਸ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਹੁਣ ਤੁਰਕੀ-ਇਰਾਨ ਸਰਹੱਦ ਲੋਕਾਂ ਲਈ ਬਾਹਰ ਨਿਕਲਣ ਦਾ ਮੁੱਖ ਰਸਤਾ ਬਣ ਗਈ ਹੈ।

ਇਰਾਨ ਦੇ ਸੁਪਰੀਮ ਲੀਡਰ ਦੀ ਮੌਤ ਅਤੇ ਅਮਰੀਕੀ ਹਵਾਈ ਹਮਲਿਆਂ ਤੋਂ ਬਾਅਦ ਲੋਕਾਂ ਵਿੱਚ ਭਾਰੀ ਦਹਿਸ਼ਤ ਹੈ। ਤੁਰਕੀ ਦੇ ਵਾਨ ਸੂਬੇ ਨਾਲ ਲੱਗਦੀ ਕਾਪੀਕੋਏ ਸਰਹੱਦ 'ਤੇ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੋ ਗਈ ਹੈ। ਤੁਰਕੀ ਦੇ ਅਧਿਕਾਰੀਆਂ ਨੇ ਸੁਰੱਖਿਆ ਕਾਰਨਾਂ ਅਤੇ ਭੀੜ ਨੂੰ ਕਾਬੂ ਕਰਨ ਲਈ ਸਰਹੱਦ 'ਤੇ ਆਵਾਜਾਈ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ, ਜਿਸ ਕਾਰਨ ਕੜਾਕੇ ਦੀ ਠੰਢ ਵਿੱਚ ਲੋਕ ਖੁੱਲ੍ਹੇ ਆਸਮਾਨ ਹੇਠ ਇੰਤਜ਼ਾਰ ਕਰਨ ਲਈ ਮਜਬੂਰ ਹਨ।

ਇਹ ਵੀ ਪੜ੍ਹੋ- High Alert ! ਜੰਗ ਵਿਚਾਲੇ ਜ਼ਬਰਦਸਤ ਧਮਾਕੇ ਨਾਲ ਕੰਬ ਗਿਆ ਯੂਰਪੀ ਦੇਸ਼

ਤਹਿਰਾਨ ਅਤੇ ਹੋਰ ਵੱਡੇ ਸ਼ਹਿਰਾਂ ਤੋਂ ਸਰਹੱਦ ਤੱਕ ਪਹੁੰਚਣ ਲਈ ਲੋਕਾਂ ਨੂੰ ਕਈ ਘੰਟਿਆਂ ਦਾ ਖ਼ਤਰਨਾਕ ਸਫ਼ਰ ਕਰਨਾ ਪੈ ਰਿਹਾ ਹੈ, ਕਿਉਂਕਿ ਕਈ ਥਾਵਾਂ 'ਤੇ ਤੇਲ ਦੀ ਕਿੱਲਤ ਅਤੇ ਸੜਕਾਂ 'ਤੇ ਫੌਜੀ ਗਤੀਵਿਧੀਆਂ ਕਾਰਨ ਜਾਮ ਲੱਗੇ ਹੋਏ ਹਨ। ਹਾਲਾਤਾਂ ਨੂੰ ਦੇਖਦੇ ਹੋਏ ਤੁਰਕੀ ਸਰਕਾਰ ਨੇ ਸੁਰੱਖਿਆ ਜਾਂਚ ਸਖ਼ਤ ਕਰ ਦਿੱਤੀ ਹੈ। ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਲੰਘਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਜਿਨ੍ਹਾਂ ਕੋਲ ਵੈਲਿਡ ਦਸਤਾਵੇਜ਼ ਹਨ ਜਾਂ ਜੋ ਵਿਦੇਸ਼ੀ ਡਿਪਲੋਮੈਟਿਕ ਮਿਸ਼ਨਾਂ ਦਾ ਹਿੱਸਾ ਹਨ।

ਸਰਹੱਦ ਵੱਲ ਵਧ ਰਹੇ ਵਾਹਨਾਂ ਕਾਰਨ ਤੇਲ ਦੀ ਮੰਗ ਵਧ ਗਈ ਹੈ, ਜਿਸ ਕਾਰਨ ਇਰਾਨੀ ਪਾਸੇ ਦੇ ਪੈਟਰੋਲ ਪੰਪਾਂ 'ਤੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਤੁਰਕੀ ਸਰਕਾਰ ਨੂੰ ਡਰ ਹੈ ਕਿ ਜੇਕਰ ਜੰਗ ਲੰਬੀ ਖਿੱਚੀ ਗਈ ਤਾਂ ਇਰਾਨ ਤੋਂ ਵੱਡੀ ਗਿਣਤੀ ਵਿੱਚ ਸ਼ਰਨਾਰਥੀ ਉਨ੍ਹਾਂ ਦੇ ਦੇਸ਼ ਵਿੱਚ ਦਾਖ਼ਲ ਹੋ ਸਕਦੇ ਹਨ। ਇਸ ਦੇ ਮੱਦੇਨਜ਼ਰ ਤੁਰਕੀ ਨੇ ਸਰਹੱਦ 'ਤੇ ਵਾਧੂ ਫੌਜੀ ਟੁਕੜੀਆਂ ਅਤੇ ਨਿਗਰਾਨੀ ਡਰੋਨ ਤਾਇਨਾਤ ਕੀਤੇ ਹਨ।

ਇਹ ਵੀ ਪੜ੍ਹੋ- ''ਮੁਆਫ਼ੀ ਨੂੰ ਦੁਸ਼ਮਣਾਂ ਨੇ ਸਾਡੀ ਹਾਰ ਸਮਝ ਲਿਆ..!'', ਇਰਾਨੀ ਰਾਸ਼ਟਰਪਤੀ ਨੇ ਦੇ'ਤਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News