ਪਿਸਤੌਲ ਲੋਡ ਕਰ ਰਹੇ ਵਿਅਕਤੀ ਨੇ ਖ਼ੁਦ ਨੂੰ ਮਾਰੀ ਗੋਲੀ, ਘਟਨਾ ਦਾ ਵੀਡੀਓ ਰਿਸ਼ਤੇਦਾਰ ਨੇ ਕੀਤਾ ਰਿਕਾਰਡ

Tuesday, Mar 17, 2026 - 12:59 PM (IST)

ਪਿਸਤੌਲ ਲੋਡ ਕਰ ਰਹੇ ਵਿਅਕਤੀ ਨੇ ਖ਼ੁਦ ਨੂੰ ਮਾਰੀ ਗੋਲੀ, ਘਟਨਾ ਦਾ ਵੀਡੀਓ ਰਿਸ਼ਤੇਦਾਰ ਨੇ ਕੀਤਾ ਰਿਕਾਰਡ

ਨਵੀਂ ਦਿੱਲੀ- ਪੂਰਬੀ ਦਿੱਲੀ ਦੇ ਡੱਲੂਪੁਰਾ 'ਚ ਇਕ ਵਿਅਕਤੀ ਨੇ ਆਪਣੀ ਛਾਤੀ 'ਚ ਗੋਲੀ ਮਾਰ ਲਈ, ਜਦੋਂ ਕਿ ਉਸ ਦਾ ਇਕ ਰਿਸ਼ਤੇਦਾਰ ਪਿਸਤੌਲ ਲੋਡ ਕਰਦੇ ਹੋਏ ਉਸ ਦਾ ਵੀਡੀਓ ਬਣਾ ਰਿਹਾ ਸੀ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ 16 ਮਾਰਚ ਨੂੰ ਸਾਹਮਣੇ ਆਈ, ਜਦੋਂ ਨਿਊ ਅਸ਼ੋਕ ਨਗਰ ਥਾਣੇ ਨੂੰ ਵਸੂੰਧਰਾ ਐਨਕਲੇਵ ਸਥਿਤ ਧਰਮਸ਼ਿਲਾ ਹਸਪਤਾਲ ਤੋਂ ਗੋਲੀ ਲੱਗਣ ਨਾਲ ਵਿਅਕਤੀ ਦੇ ਜ਼ਖ਼ਮੀ ਹੋਣ ਦੇ ਸੰਬੰਧ 'ਚ ਮਾਮਲੇ ਦੀ ਸੂਚਨਾ ਮਿਲੀ। ਪੁਲਸ ਅਨੁਸਾਰ, ਹਸਪਤਾਲ ਪਹੁੰਚਣ 'ਤੇ ਪਤਾ ਲੱਗਾ ਕਿ ਡੱਲੂਪੁਰਾ ਪਿੰਡ ਦੇ ਵਾਸੀ ਪਵਨ ਕੁਮਾਰ ਨੂੰ ਛਾਤੀ ਦੇ ਖੱਬੇ ਪਾਸੇ ਗੋਲੀ ਲੱਗੀ ਸੀ ਅਤੇ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਇੱਥੇ ਦਾਖ਼ਲ ਕਰਵਾਇਆ ਗਿਆ ਸੀ। ਹਾਲਾਂਕਿ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੱਸਿਆ ਕਿ ਗੋਲੀ ਚਲਾਏ ਜਾਣ ਦੌਰਾਨ ਹਿਮਾਂਸ਼ੂ (ਮ੍ਰਿਤਕ ਦੇ ਰਿਸ਼ਤੇ ਦਾ ਭਰਾ) ਘਟਨਾ ਦਾ ਵੀਡੀਓ ਰਿਕਾਰਡ ਕਰ ਰਿਹਾ ਸੀ।

ਹਾਲਾਂਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਸ ਨੂੰ ਪਵਨ ਦੇ ਇਰਾਦਿਆਂ ਦੀ ਜਾਣਕਾਰੀ ਨਹੀਂ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਘਟਨਾ ਦੀ ਇਕ ਵੀਡੀਓ 'ਚ ਪਵਨ ਨੂੰ ਲਾਇਲੈਂਸੀ ਪਿਸਤੌਲ 'ਚ ਗੋਲੀ ਲੋਡ ਕਰਦੇ ਦੇਖਿਆ ਜਾ ਸਕਦਾ ਹੈ, ਜਦੋਂ ਕਿ ਹਿਮਾਂਸ਼ੂ ਉਸ ਨੂੰ ਪਿਸਤੌਲ 'ਚ ਗੋਲੀ ਭਰਨ ਦੇ ਤਰੀਕੇ ਬਾਰੇ ਸੁਝਾਅ ਦਿੰਦੇ ਅਤੇ ਗੋਲੀ ਨਾ ਚਲਾਉਣ ਦੀ ਚਿਤਾਵਨੀ ਦਿੰਦੇ ਹੋਏ ਸੁਣਾਈ ਦੇ ਰਿਹਾ ਹੈ। ਕੁਝ ਹੀ ਪਲ ਬਾਅਦ ਪਵਨ ਨੇ ਪਿਸਤੌਲ ਨੂੰ ਆਪਣੀ ਛਾਤੀ ਦੇ ਖੱਬੇ ਪਾਸੇ ਰੱਖਿਆ ਅਤੇ ਫਿਰ ਗੋਲੀ ਚਲਾ ਦਿੱਤੀ, ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਪਿਆ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਕਿ ਪਿਸਤੌਲ ਹਿਮਾਂਸ਼ੂ ਦੀ ਹੈ ਅਤੇ ਵੀਡੀਓ ਰਿਕਾਰਡ ਕਰਨ ਲਈ ਇਸਤੇਮਾਲ ਕੀਤੇ ਗਏ ਫੋਨ ਦੇ ਨਾਲ ਪਿਸਤੌਲ ਸਮੇਤ 10 ਕਾਰਤੂਸ ਜ਼ਬਤ ਕੀਤੇ ਗਏ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਲਾਲ ਬਹਾਦਰ ਸ਼ਾਸਤਰੀ ਹਸਪਤਾਲ ਲਿਜਾਇਆ ਗਿਆ ਹੈ। ਪੁਲਸ ਨੇ ਇਸ ਸੰਬੰਧ 'ਚ ਨਿਊ ਅਸ਼ੋਕ ਨਗਰ ਥਾਣੇ 'ਚ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਅਤੇ ਆਰਮਜ਼ ਐਕਟ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News