ਨਾਬਾਲਗ ਕੁੜੀ ਦੇ ਵਾਲ ਖਿੱਚੇ, ਡੰਡਿਆਂ ਨਾਲ ਕੁੱਟਿਆ ਤੇ ਤਮਾਸ਼ਬੀਨ ਬਣ ਦੇਖਦੇ ਰਹੇ ਲੋਕ

5/28/2020 11:07:17 AM

ਗੁਜਰਾਤ— ਗੁਜਰਾਤ ਦੇ ਛੋਟਾ ਉਦੈਪੁਰ ਜ਼ਿਲ੍ਹੇ ਦੇ ਦੂਰ-ਦੁਰਾਡੇ ਇਕ ਪਿੰਡ ਵਿਚ ਕੁਝ ਦਿਨ ਪਹਿਲਾਂ ਇਕ ਮੁੰਡੇ ਨਾਲ ਚੱਲੇ ਜਾਣ 'ਤੇ 16 ਸਾਲ ਦੀ ਇਕ ਆਦਿਵਾਸੀ ਕੁੜੀ ਦੀ ਉਸ ਦੇ ਪਿਤਾ ਅਤੇ 3 ਲੋਕਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਪੂਰੀ ਘਟਨਾ ਨੂੰ ਸਥਾਨਕ ਵਾਸੀ ਤਮਾਸ਼ਬੀਨ ਬਣ ਦੇਖਦੇ ਰਹੇ। ਪੁਲਸ ਨੇ ਇਸ ਘਟਨਾ ਬਾਬਤ ਦੱਸਿਆ ਕਿ ਇਹ ਘਟਨਾ 21 ਮਈ ਨੂੰ ਛੋਟਾ ਉਦੈਪੁਰ ਜ਼ਿਲ੍ਹੇ ਦੇ ਬੋਦੇਲੀ ਸ਼ਹਿਰ ਨੇੜੇ ਇਕ ਪਿੰਡ 'ਚ ਵਾਪਰੀ ਸੀ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਦਾ ਧਿਆਨ ਇਸ ਮਾਮਲੇ 'ਤੇ ਗਿਆ। ਪੁਲਸ ਮੁਤਾਬਕ ਇਸ ਮਾਮਲੇ ਵਿਚ ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਨਾਬਾਲਗ ਕੁੜੀ 'ਤੇ ਬਹੁਤ ਹੀ ਤਸ਼ੱੱਦਦ ਢਾਹੇ ਗਏ। ਇਕੱਠੀ ਹੋਈ ਭੀੜ ਸਾਹਮਣੇ ਕੁਝ ਲੋਕਾਂ ਨੇ ਕੁੜੀ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਕੁੜੀ ਦੇ ਵਾਲ ਖਿੱਚੇ ਅਤੇ ਉਸ ਦੇ ਲੱਤਾਂ ਮਾਰੀਆਂ। ਇੰਨਾ ਹੀ ਨਹੀਂ ਕੁੜੀ ਨੂੰ ਗਾਲ੍ਹਾਂ ਕੱਢਦੇ ਹੋਏ ਉਸ ਨੂੰ ਡੰਡਿਆਂ ਨਾਲ ਕੁੱਟਿਆ ਵੀ ਗਿਆ ਅਤੇ ਉੱਥੇ ਮੌਜੂਦ ਸਾਰੇ ਲੋਕ ਚੁੱਪ-ਚਾਪ ਸਭ ਕੁਝ ਦੇਖਦੇ ਰਹੇ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ 'ਤੇ ਪੁਲਸ ਹਰਕਤ ਵਿਚ ਆਈ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕੁੜੀ ਨਾਲ ਹੋਈ ਅਜਿਹੀ ਬੇਰਹਿਮੀ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਅਜਿਹੀ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tanu

Content Editor Tanu