ਦਿੱਲੀ ''ਚ 16 ਸਾਲਾ ਕੁੜੀ ਨਾਲ ਰੇਪ, ਨਾਬਾਲਗ ਸਮੇਤ 2 ਗ੍ਰਿਫ਼ਤਾਰ

Tuesday, Mar 26, 2024 - 05:27 PM (IST)

ਦਿੱਲੀ ''ਚ 16 ਸਾਲਾ ਕੁੜੀ ਨਾਲ ਰੇਪ, ਨਾਬਾਲਗ ਸਮੇਤ 2 ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ)- ਦਿੱਲੀ 'ਚ 16 ਸਾਲਾ ਇਕ ਕੁੜੀ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ 'ਚ ਇਕ ਨਾਬਾਲਗ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕੁੜੀ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ 18 ਮਾਰਚ ਨੂੰ ਉਹ ਘਰ ਇਕੱਲੀ ਸੀ ਅਤੇ ਉਸੇ ਦੌਰਾਨ 2 ਦੋਸ਼ੀਆਂ ਨੇ ਉਸ ਨਾਲ ਜਬਰ ਜ਼ਿਨਾਹ ਕੀਤਾ। ਉਹ ਦੋਵੇਂ ਉਸ ਦੇ ਗੁਆਂਢੀ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਉਸੇ ਦਿਨ ਭਾਰਤੀ ਦੰਡਾਵਲੀ ਦੀ ਧਾਰਾ 376 (2) ਅਤੇ ਪੋਕਸੋ ਐਕਟ ਸਮੇਤ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਸੀ। ਉੱਤਰੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਐੱਮ. ਕੇ. ਮੀਨਾ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ 25 ਸਾਲਾ ਜੁਨੈਦ ਖਾਨ ਨੂੰ ਉੱਤਰ ਪ੍ਰਦੇਸ਼ ਦੇ ਅਮਰੋਹਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਨਾਬਾਲਗ ਨੂੰ ਦਿੱਲੀ ਦੇ ਸ਼ਾਸਤਰੀ ਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਡੀ.ਸੀ.ਪੀ. ਨੇ ਕਿਹਾ,''ਦੋਸ਼ੀਆਂ ਨੇ ਪੁਲਸ ਤੋਂ ਬਚਣ ਲਈ ਵਾਰ-ਵਾਰ ਆਪਣੇ ਮੋਬਾਇਲ ਫੋਨ ਅਤੇ ਸਥਾਨ ਬਦਲੇ ਪਰ ਪੁਲਸ ਨੇ ਕਾਲ ਡਿਟੇਲ ਰਿਕਾਰਡ ਤੋਂ ਉਨ੍ਹਾਂ ਦਾ ਪਤਾ ਲਗਾਇਆ। ਉਨ੍ਹਾਂ ਨੂੰ ਦੌੜਨ ਤੋਂ ਰੋਕਣ ਲਈ ਵੱਖ-ਵੱਖ ਥਾਵਾਂ 'ਤੇ ਲਗਾਤਾਰ ਛਾਪੇਮਾਰੀ ਵੀ ਕੀਤੀ ਗਈ।'' ਡੀ.ਸੀ.ਪੀ. ਮੀਨਾ ਨੇ ਕਿਹਾ,''ਪੁੱਛ-ਗਿੱਛ ਦੌਰਾਨ ਖਾਨ ਅਤੇ ਨਾਬਾਲਗ ਨੇ ਇਸ ਮਾਮਲੇ 'ਚ ਆਪਣੀ ਸ਼ਮੂਲੀਅਤ ਮਨਜ਼ੂਰ ਕੀਤੀ।'' ਪੁਲਸ ਅਨੁਸਾਰ, ਖਾਨ ਖ਼ਿਲਾਫ਼ ਕੇਸ਼ਵਪੁਰਮ, ਸੀਮਾਪੁਰੀ ਅਤੇ ਪੱਛਮੀ ਵਿਹਾਰ ਸਮੇਤ ਵੱਖ-ਵੱਖ ਪੁਲਸ ਥਾਣਿਆਂ 'ਚ ਲੁੱਟਖੋਹ, ਚੋਰੀ ਅਤੇ ਆਰਮਜ਼ ਐਕਟ ਦੇ 20 ਅਪਰਾਧਕ ਮਾਮਲੇ ਦਰਜ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News