ਬੁਆਏਫ੍ਰੈਂਡ ਨੂੰ ਮਿਲਣ ਪਾਕਿਸਤਾਨ ਜਾ ਰਹੀ ਸੀ ਕੁੜੀ, ਸੁਰੱਖਿਆ ਕਰਮਚਾਰੀਆਂ ਨੇ ਏਅਰਪੋਰਟ ’ਤੇ ਫੜਿਆ

Friday, Jul 28, 2023 - 11:07 PM (IST)

ਬੁਆਏਫ੍ਰੈਂਡ ਨੂੰ ਮਿਲਣ ਪਾਕਿਸਤਾਨ ਜਾ ਰਹੀ ਸੀ ਕੁੜੀ, ਸੁਰੱਖਿਆ ਕਰਮਚਾਰੀਆਂ ਨੇ ਏਅਰਪੋਰਟ ’ਤੇ ਫੜਿਆ

ਜੈਪੁਰ (ਭਾਸ਼ਾ)-ਜੈਪੁਰ ਏਅਰਪੋਰਟ ’ਤੇ ਸੁਰੱਖਿਆ ਕਰਮਚਾਰੀਆਂ ਨੇ ਸ਼ੁੱਕਰਵਾਰ ਨੂੰ ਬਿਨਾਂ ਕਿਸੇ ਕਾਗਜ਼ਾਤ ਦੇ ਪਾਕਿਸਤਾਨ ਜਾਣ ਲਈ ਪਹੁੰਚੀ ਨਾਬਾਲਗ ਕੁੜੀ ਨੂੰ ਪੁਲਸ ਨੂੰ ਸੌਂਪ ਦਿੱਤਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਏਅਰਪੋਰਟ ਦੇ ਥਾਣਾ ਇੰਚਾਰਜ ਦਿਗਪਾਲ ਸਿੰਘ ਨੇ ਦੱਸਿਆ ਕਿ ਸੀਕਰ ਦੇ ਸ਼੍ਰੀਮਾਧੋਪੁਰ ਦੀ ਰਹਿਣ ਵਾਲੀ ਕੁੜੀ ਬਿਨਾਂ ਕਿਸੇ ਕਾਗਜ਼ਾਤ ਦੇ ਸ਼ੁੱਕਰਵਾਰ ਨੂੰ ਪਾਕਿਸਤਾਨ ਜਾਣ ਲਈ ਜੈਪੁਰ ਏਅਰਪੋਰਟ ਪਹੁੰਚੀ। ਉਨ੍ਹਾਂ ਨੇ ਦੱਸਿਆ ਕਿ ਲੜਕੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇੰਸਟਾਗ੍ਰਾਮ ’ਤੇ ਦੋਸਤ ਬਣੇ ਇਕ ਨੌਜਵਾਨ ਨੂੰ ਮਿਲਣ ਲਈ ਪਾਕਿਸਤਾਨ ਜਾਣ ਲਈ ਏਅਰਪੋਰਟ ’ਤੇ ਆਈ ਸੀ।

ਇਹ ਖ਼ਬਰ ਵੀ ਪੜ੍ਹੋ : ਡੀਜ਼ਲ ਇੰਜਣ ਕਾਰਾਂ ਖ਼ਰੀਦਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ, ਇਨ੍ਹਾਂ ਗੱਡੀਆਂ ’ਤੇ ਲੱਗ ਸਕਦੀ ਹੈ ਪਾਬੰਦੀ

ਸਿੰਘ ਨੇ ਦੱਸਿਆ ਕਿ ਕੁੜੀ ਕੋਲ ਕੋਈ ਕਾਗਜ਼ਾਤ ਨਹੀਂ ਸੀ। ਉਥੇ ਹੀ, ਜੈਪੁਰ ਤੋਂ ਪਾਕਿਸਤਾਨ ਲਈ ਕੋਈ ਉਡਾਣ ਸੇਵਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਇਥੇ ਪਹੁੰਚਣ ’ਤੇ ਲੜਕੀ ਨੂੰ ਉਨ੍ਹਾਂ ਨੂੰ ਸੌਂਪ ਦਿੱਤਾ ਜਾਵੇਗਾ। ਹਾਲ ਹੀ ’ਚ ਰਾਜਸਥਾਨ ਦੇ ਅਲਵਰ ਦੀ ਰਹਿਣ ਵਾਲੀ 34 ਸਾਲਾ ਵਿਆਹੁਤਾ ਅੰਜੂ ਆਪਣੇ ਦੋਸਤ ਨੂੰ ਮਿਲਣ ਪਾਕਿਸਤਾਨ ਗਈ। ਉਸ ਕੋਲ ਜਾਇਜ਼ ਪਾਸਪੋਰਟ ਸੀ। ਅੰਜੂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਅੱਪਰ ਦੀਰ ਜ਼ਿਲ੍ਹੇ ’ਚ ਨਸਰੂਲਾ ਨੂੰ ਮਿਲਣ ਗਈ ਹੈ। ਦੋਵਾਂ ਦੀ ਦੋਸਤੀ ਫੇਸਬੁੱਕ ਰਾਹੀਂ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਬਹਿਰਾਮਪੁਰ ਦੇ ਗੁਰਦੁਆਰਾ ਸਾਹਿਬ ’ਚ ਬੇਅਦਬੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
 


author

Manoj

Content Editor

Related News