ਨਾਬਾਲਗ ਬੇਟੀ ਨੇ ਪ੍ਰੇਮੀ ਨਾਲ ਮਿਲ ਕੇ ਪੁਲਸ ਕਾਂਸਟੇਬਲ ਮਾਂ ਦਾ ਕੀਤਾ ਕਤਲ

Saturday, Feb 15, 2020 - 02:11 PM (IST)

ਨਾਬਾਲਗ ਬੇਟੀ ਨੇ ਪ੍ਰੇਮੀ ਨਾਲ ਮਿਲ ਕੇ ਪੁਲਸ ਕਾਂਸਟੇਬਲ ਮਾਂ ਦਾ ਕੀਤਾ ਕਤਲ

ਗਾਜ਼ੀਆਬਾਦ— ਗਾਜ਼ੀਆਬਾਦ ਦੇ ਬਰਿੱਜ ਵਿਹਾਰ ਇਲਾਕੇ 'ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਸ਼ਨੀਵਾਰ ਸਵੇਰੇ ਦਿੱਲੀ ਪੁਲਸ 'ਚ ਕਾਂਸਟੇਬਲ ਦੇ ਰੂਪ 'ਚ ਤਾਇਨਾਤ ਔਰਤ ਦੀ ਲਾਸ਼ ਉਸ ਦੇ ਘਰੋਂ ਬਰਾਮਦ ਹੋਈ। ਔਰਤ ਦੇ ਪਤੀ ਦਾ ਦੋਸ਼ ਹੈ ਕਿ ਉਸ ਦੀ ਨਾਬਾਲਗ ਬੇਟੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਮਾਂ ਦਾ ਕਤਲ ਕਰ ਦਿੱਤਾ। ਸ਼ਿਕਾਇਤ ਮਿਲਣ 'ਤੇ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਔਰਤ ਦੀ ਬੇਟੀ ਅਤੇ ਉਸ ਦ ਪ੍ਰੇਮੀ ਨੂੰ ਹਿਰਾਸਤ 'ਚ ਲੈ ਲਿਆ ਹੈ। ਨਾਲ ਹੀ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਦੀ ਪਛਾਣ ਦਿੱਲੀ ਪੁਲਸ ਦੀ ਕਾਂਸਟੇਬਲ ਸ਼ਸ਼ੀ ਮਾਲਾ ਸ਼ੁਕਲਾ ਦੇ ਰੂਪ 'ਚ ਹੋਈ ਹੈ। ਉਹ ਬਰਿੱਜ ਵਿਹਾਰ ਡਬਲ ਸਟੋਰੀ ਮਕਾਨ ਨੰਬਰ ਬੀ 602 ਏ 'ਚ ਰਹਿੰਦੀ ਸੀ। ਸ਼ਸ਼ੀ ਮਾਲਾ ਨਾਲ ਉਨ੍ਹਾਂ ਦੀ ਬੇਟੀ ਰਹਿੰਦੀ ਸੀ, ਜੋ 10ਵੀਂ ਦੀ ਵਿਦਿਆਰਥਣ ਹੈ। ਕੁੜੀ ਦੇ ਪਿਤਾ ਗੋਪਾਲ ਠਾਕੁਰ ਦਾ ਦੋਸ਼ ਹੈ ਕਿ ਕੱਲ ਸ਼ੁੱਕਰਵਾਰ ਦਿਨ 'ਚ ਬੇਟੀ ਨੂੰ ਉਸ ਦੇ ਪ੍ਰੇਮੀ ਨਾਲ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਬਵਾਲ ਹੋਇਆ ਸੀ। ਪਿਤਾ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਕੁੜੀ ਨੇ ਸ਼ੁੱਕਰਵਾਰ ਦੇਰ ਰਾਤ ਆਪਣੇ ਪ੍ਰੇਮੀ ਨਾਲ ਮਿਲ ਕੇ ਮਾਂ ਦੀ ਚੁੰਨੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਸ਼ਿਕਾਇਤ ਮਿਲਣ 'ਤੇ ਔਰਤ ਦੀ ਬੇਟੀ ਅਤੇ ਉਸ ਦੇ ਪ੍ਰੇਮੀ ਜਿਤੇਂਦਰ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕਰ ਰਹੀ ਹੈ। ਵਧ ਜਾਣਕਾਰੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮਿਲ ਸਕੇਗੀ।


author

DIsha

Content Editor

Related News