ਜਾਇਦਾਦ ਵਿਵਾਦ : ਨਾਬਾਲਗ ਧੀ ਨੇ ਕੀਤਾ ਪਿਓ ਦਾ ਕਤਲ

Saturday, Apr 30, 2022 - 10:46 AM (IST)

ਜਾਇਦਾਦ ਵਿਵਾਦ : ਨਾਬਾਲਗ ਧੀ ਨੇ ਕੀਤਾ ਪਿਓ ਦਾ ਕਤਲ

ਹੈਦਰਾਬਾਦ– ਤੇਲੰਗਾਨਾ ਦੇ ਮਹਿਬੂਬਾਬਾਦ ਜ਼ਿਲੇ ’ਚ ਸ਼ੁੱਕਰਵਾਰ ਨੂੰ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ। ਇੱਥੇ ਇਕ 17 ਸਾਲਾ ਕੁੜੀ ਨੇ ਜਾਇਦਾਦ ਵਿਵਾਦ ਨੂੰ ਲੈ ਕੇ ਆਪਣੇ ਹੀ ਪਿਓ ਦਾ ਕਤਲ ਕਰ ਦਿੱਤਾ। ਪੁਲਸ ਮੁਤਾਬਕ ਘਟਨਾ ਜ਼ਿਲੇ ਦੇ ਵੇਮੁਨੁਰੁ ਪਿੰਡ ਦੀ ਹੈ, ਜਿੱਥੇ ਪ੍ਰਭਾਵਤੀ ਨੇ ਆਪਣੇ ਪਿਓ ਵੇਂਕੰਨਾ (46) ’ਤੇ ਡੰਡੇ ਨਾਲ ਹਮਲਾ ਕੀਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ, ਜਾਇਦਾਦ ਦੇ ਕਾਗਜ਼ਾਤ ਨਾ ਦੇਣ ’ਤੇ ਮੁਟਿਆਰ ਆਪਣੇ ਪਿਓ ਤੋਂ ਨਾਰਾਜ਼ ਸੀ। ਇਸ ਗੱਲ ਨੂੰ ਲੈ ਕੇ ਸ਼ੁੱਕਰਵਾਰ ਨੂੰ ਦੋਹਾਂ ਵਿਚਾਲੇ ਝਗੜਾ ਹੋ ਗਿਆ ਅਤੇ ਜਿਸ ਤੋਂ ਬਾਅਦ ਗੁੱਸੇ ’ਚ ਆ ਕੇ ਕੁੜੀ ਨੇ ਆਪਣੇ ਪਿਓ ’ਤੇ ਡੰਡੇ ਨਾਲ ਹਮਲਾ ਕਰ ਦਿੱਤਾ। ਸਿਰ ’ਚੋਂ ਖੂਨ ਵਗਣ ਨਾਲ ਉਸ ਦੇ ਪਿਓ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਕੁੜੀ ਨੂੰ ਹਿਰਾਸਤ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


author

Rakesh

Content Editor

Related News