ਕੋਰਟ ਨੇ ਧੀ ਨਾਲ ਜਬਰ ਜ਼ਿਨਾਹ ਦੇ ਦੋਸ਼ੀ ਪਿਓ ਨੂੰ ਦਿੱਤੀ ਫਾਂਸੀ ਦੀ ਸਜ਼ਾ

Friday, Nov 25, 2022 - 10:03 AM (IST)

ਕੋਰਟ ਨੇ ਧੀ ਨਾਲ ਜਬਰ ਜ਼ਿਨਾਹ ਦੇ ਦੋਸ਼ੀ ਪਿਓ ਨੂੰ ਦਿੱਤੀ ਫਾਂਸੀ ਦੀ ਸਜ਼ਾ

ਸਿਰਸਾ (ਵਾਰਤਾ)- ਹਰਿਆਣਾ 'ਚ ਸਿਰਸਾ ਦੀ ਇਕ ਫਾਸਟ ਟਰੈਕ ਅਦਾਲਤ ਨੇ ਨਾਬਾਲਗ ਧੀ ਨਾਲ ਜਬਰ ਜ਼ਿਨਾਹ ਦੇ ਦੋਸ਼ੀ ਪਿਓ ਨੂੰ ਫਾਂਸੀ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਰਕਾਰੀ ਵਕੀਲ ਰਾਜੀਵ ਸਚਦੇਵਾ ਨੇ ਵੀਰਵਾਰ ਨੂੰ ਇਸ ਫ਼ੈਸਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਿਲਾ ਥਾਣਾ ਸਿਰਸਾ 'ਚ ਨਜ਼ਦੀਕੀ ਪਿੰਡ ਦੀ ਇਕ ਪੀੜਤਾ ਦੀ ਸ਼ਿਕਾਇਤ 'ਤੇ 28 ਸਤੰਬਰ 2020 ਨੂੰ ਪੋਕਸੋ ਐਕਟ ਅਤੇ ਜਬਰ ਜ਼ਿਨਾਹ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਮਾਮਲੇ 'ਚ ਦੋਸ਼ੀ ਨੂੰ ਅਗਲੇ ਹੀ ਦਿਨ 29 ਸਤੰਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ : ਹਰਿਆਣਾ : ਮਾਂ ਨੇ 3 ਬੱਚਿਆਂ ਸਮੇਤ ਪਾਣੀ ਦੀ ਟੈਂਕੀ 'ਚ ਮਾਰੀ ਛਾਲ, ਮਾਸੂਮਾਂ ਦੀ ਮੌਤ

ਉਨ੍ਹਾਂ ਦੱਸਿਆ ਕਿ ਸਜ਼ਾ ਦੀ ਪੜਤਾਲ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਭੇਜਿਆ ਜਾਵੇਗਾ। ਫਿਲਹਾਲ ਦੋਸ਼ੀ ਸਿਰਸਾ ਜੇਲ੍ਹ 'ਚ ਬੰਦ ਹੈ। ਸਿਰਸਾ ਮਹਿਲਾ ਥਾਣਾ ਇੰਚਾਰਜ ਸਬ ਇੰਸਪੈਕਟਰ ਸੁਨੀਤਾ ਰਾਣੀ ਅਤੇ ਜਾਂਚ ਅਧਿਕਾਰੀ ਵਲੋਂ ਅਦਾਲਤ 'ਚ ਚਾਲਾਨ ਪੇਸ਼ ਕਰ ਕੇ ਮਹੱਤਵਪੂਰਨ ਸਬੂਤ ਜੁਟਾਏ ਗਏ ਅਤੇ ਮਾਨਯੋਗ ਅਦਾਲਤ ਦੇ ਸਾਹਮਣੇ ਪੇਸ਼ ਕੀਤੇ। ਮਹਿਲਾ ਥਾਣਾ ਸਿਰਸਾ 'ਚ ਦਰਜ ਪੋਕਸੋ ਐਕਟ ਮਾਮਲੇ 'ਚ ਪੁਲਸ ਵਲੋਂ ਪੇਸ਼ ਕੀਤੇ ਗਏ ਅਹਿਮ ਸੂਬਤਾਂ ਅਤੇ ਬਿਹਤਰ ਪੈਰਵੀ ਦੇ ਆਧਾਰ 'ਤੇ ਜੱਜ ਪ੍ਰਵੀਨ ਕੁਮਾਰ ਦੀ ਫਾਸਟ ਟਰੈਕ ਸਪੈਸ਼ਲ ਕੋਰਟ ਨੇ ਨਾਬਾਲਗ ਦੇ ਪਿਓ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫਾਂਸੀ ਦੀ ਸਜ਼ਾ ਦੇ ਨਾਲ-ਨਾਲ 50 ਹਜ਼ਾਰ ਰੁਪਏ ਜੁਰਮਾਨਾ ਭਰਨ ਦੇ ਵੀ ਆਦੇਸ਼ ਦਿੱਤੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News