ਕੋਰੋਨਾ 'ਤੇ ਦੇਸ਼ ਦਾ ਹੈਲਥ ਬੁਲੇਟਿਨ ਜਾਰੀ:ਸਿਹਤ ਮੰਤਰਾਲਾ ਨੇ ਕਿਹਾ, 2 ਦਿਨਾਂ 'ਚ ਹੋਏ 16000 ਟੈਸਟ

Friday, Apr 10, 2020 - 04:52 PM (IST)

ਨਵੀਂ ਦਿੱਲੀ-ਵਿਦੇਸ਼ ਮੰਤਰਾਲੇ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਕੋਰੋਨਾ 'ਤੇ ਦੇਸ਼ ਦਾ ਹੈਲਥ ਬੁਲੇਟਿਨ ਜਾਰੀ ਕਰਦੇ ਹੋਏ ਦੱਸਿਆ ਕਿ ਵਿਦੇਸ਼ 'ਚ ਫਸੇ ਲੋਕ ਹਰ ਹਾਲਤ 'ਚ ਵਾਪਸ ਆਉਣਗੇ। ਦੂਤਾਵਾਸ ਰਾਹੀਂ ਭਾਰਤੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਤੋਂ 20,473 ਵਿਦੇਸ਼ੀਆਂ ਨੂੰ ਸੁਰੱਖਿਅਤ ਬਾਹਰ ਭੇਜਿਆ ਗਿਆ ਹੈ। 

ਮੰਤਰਾਲੇ ਨੇ ਇਹ ਦੱਸਿਆ ਹੈ ਕਿ ਲਾਕਡਾਊਨ ਦਾ ਸਖਤੀ ਨਾਲ ਪਾਲਣ ਹੋ ਰਿਹਾ ਹੈ। ਕੋਰੋਨਾ ਨੂੰ ਰੋਕਣ ਲਈ ਕੋਸ਼ਿਸ਼ਾਂ ਤੇਜ਼ ਹੋ ਚੁੱਕੀਆਂ ਹਨ। 37,978 ਕੈਂਪਾਂ 'ਚ ਲੋਕਾਂ ਨੂੰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਹੈ ਕਿ ਕੱਲ ਤੋਂ ਅੱਜ ਤੱਕ ਕੋਰੋਨਾ ਦੇ 678 ਨਵੇਂ ਮਾਮਲੇ ਸਾਹਮਣੇ ਆਏ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਜਾਂਚ ਲਈ 146 ਸਰਕਾਰੀ ਅਤੇ 76 ਪ੍ਰਾਈਵੇਟ ਲੈਬਾਂ ਹਨ ਜਿਨ੍ਹਾਂ 'ਚ ਕੋਰੋਨਾ ਦੀ ਜਾਂਚ ਹੋ ਰਹੀ ਹੈ। ਅਸੀਂ ਪਹਿਲਾਂ 100 ਦੀ ਗਿਣਤੀ 'ਚ ਟੈਸਟ ਕਰ ਰਹੇ ਸੀ ਅਤੇ ਅਸੀਂ 2 ਦਿਨਾਂ 'ਚ 16,000 ਟੈਸਟ ਕੀਤੇ। ਇਸ 'ਚ 0.2 ਫੀਸਦੀ ਕੇਸ ਹੀ ਪਾਜ਼ੀਟਿਵ ਮਿਲੇ ਹਨ। 

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਹੁਣ ਤੱਕ 6412 ਕੋਰੋਨਾਵਾਇਰਸ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ , ਜਿਨ੍ਹਾਂ 'ਚ 71 ਵਿਦੇਸ਼ ਮਰੀਜ਼ ਵੀ ਸ਼ਾਮਲ ਹਨ ਜਦਕਿ 199 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 504 ਲੋਕ ਠੀਕ ਵੀ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ 'ਚ 547 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ।


Iqbalkaur

Content Editor

Related News