ਵਿਦੇਸ਼ ਤੋਂ ਆਏ 28 ਵਿਅਕਤੀ ਕੋਰੋਨਾ ਪਾਜ਼ੇਟਿਵ ਮਿਲੇ : ਐੱਮ ਸੁਬ੍ਰਾਮਣੀਅਮ

Friday, Dec 17, 2021 - 09:45 PM (IST)

ਵਿਦੇਸ਼ ਤੋਂ ਆਏ 28 ਵਿਅਕਤੀ ਕੋਰੋਨਾ ਪਾਜ਼ੇਟਿਵ ਮਿਲੇ : ਐੱਮ ਸੁਬ੍ਰਾਮਣੀਅਮ

ਚੇਨਈ-ਤਾਮਿਲਨਾਡੂ ਦੇ ਮੰਤਰੀ ਐੱਮ ਸੁਬ੍ਰਾਮਣੀਅਮ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉੱਚ-ਜੋਖਮ ਅਤੇ 'ਗੈਰ-ਜੋਖਮ' ਦੋਵਾਂ ਤਰ੍ਹਾਂ ਦੇ ਦੇਸ਼ਾਂ ਤੋਂ ਆਏ 28 ਵਿਅਕਤੀ ਕੋਵਿਡ-19 ਇਨਫੈਕਟਿਡ ਪਾਏ ਗਏ ਅਤੇ ਉਨ੍ਹਾਂ 'ਚ ਐੱਸ-ਜੀਨ ਡ੍ਰਾਪ ਹੈ ਜਿਸ ਨਾਲ ਉਨ੍ਹਾਂ ਦੇ ਓਮੀਕ੍ਰੋਨ ਨਾਲ ਇਨਫੈਕਟਿਡ ਹੋਣ ਦਾ ਸ਼ੱਕ ਵਧ ਗਿਆ ਹੈ। ਤਾਮਿਲਨਾਡੂ ਦੇ ਮੈਡੀਕਲ ਅਤੇ ਪਰਿਵਾਰ ਕਲਿਆਣ ਮੰਤਰੀ ਸੁਬ੍ਰਾਮਣੀਅਮ ਨੇ ਕਿਹਾ ਕਿ 28 ਯਾਤਰੀਆਂ ਦੇ ਨਮੂਨੇ ਜੀਨੋਮਿਕ ਵਿਸ਼ਲੇਸ਼ਣ ਭੇਜੇ ਗਏ ਹਨ।

ਇਹ ਵੀ ਪੜ੍ਹੋ : SII ਦੀ ਕੋਵਿਡ-19 ਵੈਕਸੀਨ Covovax ਨੂੰ ਮਿਲੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ

ਸੁਬ੍ਰਾਮਣੀਅਮ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਗੈਰ-ਜੋਖਿਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਸੱਤ ਦਿਨਾਂ ਦੇ ਘਰ 'ਤੇ ਇਕਾਂਤਵਾਸ ਦੀ ਮਿਆਦ ਪੂਰੀ ਹੋਣ 'ਤੇ ਜ਼ਰੂਰੀ ਆਰਟੀ-ਪੀਸੀਆਰ ਜਾਂਚ ਕਰਵਾਉਣ ਲਈ ਕੇਂਦਰ ਦੀ ਮਨਜ਼ੂਰੀ ਮੰਨਣਗੇ। ਮੌਜੂਦਾ ਸਮੇਂ 'ਚ ਉੱਚ-ਜੋਖਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜ਼ਰੂਰੀ ਆਰ.ਟੀ.-ਪੀ.ਸੀ.ਆਰ. ਜਾਂਚ ਤੋਂ ਲੰਘਣਾ ਪੈਂਦਾ ਹੈ ਜਦਕਿ ਸਿਹਤ ਵਿਭਾਗ 'ਗੈਰ-ਜੋਖਿਮ' ਵਾਲੇ ਦੇਸ਼ਾਂ ਤੋਂ ਆਉਣ ਵਾਲੇ 2 ਫੀਸਦੀ ਯਾਤਰੀਆਂ ਦੇ ਨਮੂਨੇ ਆਰ.ਟੀ.ਪੀ.ਸੀ.ਆਰ. ਜਾਂਚ ਲਈ ਲੈਂਦਾ ਹੈ।

ਇਹ ਵੀ ਪੜ੍ਹੋ : RBI ਦੇ ਮੈਂਬਰ ਨਿੱਜੀ ਕ੍ਰਿਪਟੋਕਰੰਸੀ ਵਿਰੁੱਧ, ਵਿੱਤੀ ਸਥਿਰਤਾ 'ਤੇ ਅਸਰ ਨੂੰ ਲੈ ਕੇ ਜਤਾਈ ਚਿੰਤਾ

ਸੁਬ੍ਰਾਮਣੀਅਮ ਨੇ ਕਿਹਾ ਕਿ ਉਹ ਇਸ ਸੰਬੰਧ 'ਚ ਕੇਂਦਰ ਨੂੰ ਇਕ ਪੱਤਰ ਲਿਖਣਗੇ ਜਿਸ 'ਚ ਕਿਹਾ ਜਾਵੇਗਾ ਕਿ ਯਾਤਰੀਆਂ ਨੂੰ ਜ਼ਰੂਰੀ ਰੂਪ ਨਾਲ ਘਰ 'ਚ ਇਕਤਾਂਵਾਸ ਦੀ ਮਿਆਦ ਪੂਰੀ ਹੋਣ 'ਤੇ ਆਰ.ਟੀ.-ਪੀ.ਸੀ.ਆਰ. ਜਾਂਚ 'ਚੋਂ ਲੰਘਣਾ ਚਾਹੀਦਾ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਜਨਤਕ ਰੂਪ ਨਾਲ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 14,868 ਅਜਿਹੇ ਲੋਕਾਂ ਦੀ ਕੋਵਿਡ-19 ਜਾਂਚ ਕੀਤੀ ਗਈ ਹੈ ਜੋ ਉੱਚ-ਜੋਖਮ ਅਤੇ ਗੈਰ-ਜੋਖਮ ਦੋਵਾਂ ਦੇਸ਼ਾਂ ਤੋਂ ਤਾਮਿਲਨਾਡੂ ਪਹੁੰਚੇ ਸਨ।

ਇਹ ਵੀ ਪੜ੍ਹੋ : ਫਿਲਪੀਨ 'ਚ ਤੂਫ਼ਾਨ ਕਾਰਨ 12 ਲੋਕਾਂ ਦੀ ਹੋਈ ਮੌਤ, ਕਈ ਲੋਕ ਘਰਾਂ ਦੀਆਂ ਛੱਤਾਂ 'ਤੇ ਫਸੇ

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 'ਚੋਂ 70 ਵਿਅਕਤੀ ਕੋਵਿਡ-19 ਨਾਲ ਇਨਫੈਕਟਿਡ ਮਿਲੇ ਅਤੇ ਉਨ੍ਹਾਂ 'ਚੋਂ 65 ਦਾ ਇਲਾਜ ਚੱਲ ਰਿਹਾ ਸੀ ਜਦਕਿ ਪੰਜ ਦੀ ਜਾਂਚ ਰਿਪੋਰਟ ਨੈਗੇਟਿਵ ਆ ਗਈ ਹੈ। ਮੰਤਰੀ ਨੇ ਕਿਹਾ ਕਿ ਨਾਈਜੀਰੀਆ ਤੋਂ ਆਇਆ ਇਕ ਯਾਤਰੀ ਓਮੀਕ੍ਰੋਨ ਵੇਰੀਐਂਟ ਨਾਲ ਇਨਫੈਕਟਿਡ ਪਾਇਆ ਗਿਆ, ਕਾਂਗੋ ਤੋਂ ਆਏ ਇਕ ਯਾਤਰੀ ਸਮੇਤ 28 ਯਾਤਰੀਆਂ 'ਚ 'ਐੱਸ-ਜੀਨ ਡ੍ਰਾਪ' ਪਾਇਆ ਗਿਆ ਜਿਸ ਨਾਲ ਉਨ੍ਹਾਂ ਦੇ ਓਮੀਕ੍ਰੋਨ ਨਾਲ ਇਨਫੈਕਟਿਡ ਹੋਣ ਦਾ ਸ਼ੱਕ ਵਧ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਵਕੀਲ, ਸਾਬਕਾ ਫ਼ੌਜੀ ਅਧਿਕਾਰੀ ਸਮੇਤ ਕਈ ਵੱਡੇ ਸਮਾਜਿਕ ਕਾਰਕੁਨ ਹੋਏ ‘ਆਪ’ ’ਚ ਸ਼ਾਮਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News