ਪਟਨਾ ''ਚ ਫੜਿਆ ਗਿਆ ਕਰੋੜਪਤੀ ਚੋਰ! ਕਾਰਨਾਮੇ ਜਾਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼
Wednesday, Jan 22, 2025 - 10:15 AM (IST)
ਪਟਨਾ : ਬਿਹਾਰ ਦੇ ਪਟਨਾ 'ਚ ਪੁਲਸ ਨੇ ਇਕ ਕਰੋੜਪਤੀ ਚੋਰ ਨੂੰ ਫੜਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਅਪਾਹਜ ਹੈ, ਉਸ ਨੇ ਪਟਨਾ ਦੇ ਹਰ ਖੇਤਰ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਹੁਣ ਤੱਕ ਉਹ ਇਕੱਲਾ ਹੀ ਕਰੋੜਾਂ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਚੁੱਕਾ ਹੈ। ਐਤਵਾਰ ਸ਼ਾਮ ਨੂੰ ਪਟਨਾ ਦੇ ਨਹਿਰੂ ਨਗਰ ਇਲਾਕੇ 'ਚ ਇਕ ਘਰ 'ਚੋਂ ਚੋਰੀ ਕਰਦੇ ਹੋਏ ਰੰਗੇ ਹੱਥੀਂ ਫੜਿਆ ਗਿਆ। ਪੁਲਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪਾਟਲੀਪੁਤਰ ਥਾਣਾ ਖੇਤਰ ਦੇ ਨਹਿਰੂ ਨਗਰ 'ਚ ਐਤਵਾਰ ਸ਼ਾਮ ਨੂੰ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ। ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਇਕ ਚੋਰ ਚੋਰੀ ਦੀ ਨੀਅਤ ਨਾਲ ਇਕ ਵਿਅਕਤੀ ਦੇ ਘਰ ਦਾਖਲ ਹੋਇਆ ਸੀ। ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ। ਸਥਾਨਕ ਲੋਕਾਂ ਦੀ ਮਦਦ ਨਾਲ ਪੁਲਸ ਨੇ ਦੋਸ਼ੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਦੋਸ਼ੀ ਅਪਾਹਜ ਸੀ। ਜਦੋਂ ਉਸ ਦਾ ਨਾਂ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਂ ਦਿਨੇਸ਼ ਕੁਮਾਰ ਉਰਫ਼ ਲੰਗੜਾ ਦੱਸਿਆ।
ਇਹ ਵੀ ਪੜ੍ਹੋ : ਕੁੰਭਨਗਰੀ 'ਚ UP ਦਾ ਪਹਿਲਾ ਡਬਲ ਡੇਕਰ ਬੱਸ ਰੈਸਟੋਰੈਂਟ ਸ਼ੁਰੂ, ਸ਼ੁੱਧ ਸ਼ਾਕਾਹਾਰੀ ਭੋਜਨ ਦਾ ਲੈ ਸਕੋਗੇ ਲੁਤਫ਼
ਜਦੋਂ ਪਾਟਲੀਪੁੱਤਰ ਥਾਣਾ ਪੁਲਸ ਨੇ ਦੋਸ਼ੀ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ ਪਟਨਾ ਦੇ ਸਾਰੇ ਥਾਣਾ ਖੇਤਰ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਹੁਣ ਤੱਕ ਉਹ ਕਰੋੜਾਂ ਦੀ ਨਕਦੀ ਅਤੇ ਗਹਿਣੇ ਚੋਰੀ ਕਰ ਚੁੱਕਾ ਹੈ। ਉਹ ਪਿਛਲੇ 13 ਸਾਲਾਂ ਤੋਂ ਪਟਨਾ ਵਿੱਚ ਚੋਰੀਆਂ ਕਰ ਰਿਹਾ ਸੀ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਪਟਨਾ ਦੇ ਰਾਮਕ੍ਰਿਸ਼ਨ ਨਗਰ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਮੁਲਜ਼ਮ ਦੇ ਪਰਿਵਾਰ ਵਿੱਚ ਕੋਈ ਨਹੀਂ ਹੈ।
ਮੁਲਜ਼ਮ ਤੋਂ ਢਾਈ ਲੱਖ ਰੁਪਏ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ। ਉਹ ਪਿਛਲੇ 13 ਸਾਲਾਂ 'ਚ ਕਰੋੜਾਂ ਰੁਪਏ ਦੀ ਚੋਰੀ ਕਰ ਚੁੱਕਾ ਹੈ ਪਰ ਪੁਲਸ ਅਜੇ ਤੱਕ ਇਸ ਨੂੰ ਬਰਾਮਦ ਨਹੀਂ ਕਰ ਸਕੀ। ਮੁਲਜ਼ਮ ਅਪਾਹਜ ਹੈ, ਉਸ ਨੇ ਇੱਕੋ ਦਿਨ ਵਿੱਚ ਪਟਨਾ ਦੇ ਕਈ ਇਲਾਕਿਆਂ ਵਿੱਚ 25 ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕੀਤੀ ਹੈ। ਥਾਣਾ ਸਦਰ ਦੇ ਮੁਖੀ ਰਾਜਕਿਸ਼ੋਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਉਸ ਖ਼ਿਲਾਫ਼ ਕਾਰਵਾਈ ਕਰਨ ਵਿੱਚ ਲੱਗੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8