ਕੀ ਤੁਹਾਡੇ ਘਰ 'ਚ ਵੀ ਰਹਿੰਦਾ ਹੈ ਕਲੇਸ਼? ਗਲਤ ਦਿਸ਼ਾ 'ਚ ਪਿਆ 'ਕੂੜੇਦਾਨ' ਹੋ ਸਕਦੈ ਜ਼ਿੰਮੇਵਾਰ; ਜਾਣੋ ਸਹੀ ਨਿਯਮ
2/24/2026 10:10:03 AM
ਵੈੱਬ ਡੈਸਕ - ਅਕਸਰ ਲੋਕ ਘਰ ਦੀ ਸਫਾਈ ਵੱਲ ਤਾਂ ਪੂਰਾ ਧਿਆਨ ਦਿੰਦੇ ਹਨ ਪਰ ਕੂੜੇਦਾਨ ਨੂੰ ਕਿੱਥੇ ਰੱਖਣਾ ਹੈ, ਇਸ ਬਾਰੇ ਜ਼ਿਆਦਾ ਨਹੀਂ ਸੋਚਦੇ। ਵਾਸਤੂ ਸ਼ਾਸਤਰ ਅਨੁਸਾਰ, ਕੂੜੇਦਾਨ ਸਿਰਫ਼ ਗੰਦਗੀ ਦਾ ਡੱਬਾ ਨਹੀਂ ਹੈ, ਸਗੋਂ ਇਹ ਨਕਾਰਾਤਮਕ ਊਰਜਾ ਦਾ ਸਰੋਤ ਮੰਨਿਆ ਜਾਂਦਾ ਹੈ। ਜੇਕਰ ਇਸ ਨੂੰ ਗਲਤ ਥਾਂ 'ਤੇ ਰੱਖਿਆ ਜਾਵੇ, ਤਾਂ ਇਹ ਘਰ 'ਚ ਤਣਾਅ, ਆਰਥਿਕ ਪਰੇਸ਼ਾਨੀ ਅਤੇ ਮਾਨਸਿਕ ਚਿੰਤਾਵਾਂ ਦਾ ਕਾਰਨ ਬਣ ਸਕਦਾ ਹੈ।
ਕਿਹੜੀ ਦਿਸ਼ਾ ਹੈ ਸਭ ਤੋਂ ਵਧੀਆ?
ਵਾਸਤੂ ਮਾਹਿਰਾਂ ਦੇ ਅਨੁਸਾਰ, ਸਕਾਰਾਤਮਕ ਊਰਜਾ ਬਣਾਈ ਰੱਖਣ ਲਈ ਡਸਟਬਿਨ ਦੀ ਸਹੀ ਦਿਸ਼ਾ ਬਹੁਤ ਮਹੱਤਵਪੂਰਨ ਹੈ। ਘਰ ਦੀ ਦੱਖਣ-ਪੱਛਮ ਦਿਸ਼ਾ ਕੂੜੇਦਾਨ ਰੱਖਣ ਲਈ ਸਭ ਤੋਂ ਢੁਕਵੀਂ ਮੰਨੀ ਜਾਂਦੀ ਹੈ। ਇਸ ਦਿਸ਼ਾ 'ਚ ਡਸਟਬਿਨ ਰੱਖਣ ਨਾਲ ਨਕਾਰਾਤਮਕ ਊਰਜਾ ਇਕ ਜਗ੍ਹਾ ਸੀਮਤ ਰਹਿੰਦੀ ਹੈ ਅਤੇ ਘਰ ਦੇ ਬਾਕੀ ਹਿੱਸਿਆਂ 'ਤੇ ਇਸ ਦਾ ਮਾੜਾ ਅਸਰ ਨਹੀਂ ਪੈਂਦਾ। ਇਸ ਤੋਂ ਇਲਾਵਾ, ਇਸ ਨੂੰ ਦੱਖਣ-ਪੂਰਬ ਦੇ ਪੂਰਬੀ ਹਿੱਸੇ ਜਾਂ ਉੱਤਰ-ਪੱਛਮ ਦੇ ਪੱਛਮੀ ਹਿੱਸੇ 'ਚ ਵੀ ਰੱਖਿਆ ਜਾ ਸਕਦਾ ਹੈ।
ਇਨ੍ਹਾਂ ਦਿਸ਼ਾਵਾਂ 'ਚ ਭੁੱਲ ਕੇ ਵੀ ਨਾ ਰੱਖੋ ਕੂੜੇਦਾਨ :-
ਉੱਤਰ-ਪੂਰਬ
- ਇਸ ਦਿਸ਼ਾ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ। ਇੱਥੇ ਡਸਟਬਿਨ ਰੱਖਣ ਨਾਲ ਮਾਨਸਿਕ ਤਣਾਅ, ਚਿੜਚਿੜਾਪਨ ਅਤੇ ਨਕਾਰਾਤਮਕ ਸੋਚ ਵਧ ਸਕਦੀ ਹੈ।
ਪੂਰਬ ਦਿਸ਼ਾ
- ਇਹ ਸੂਰਜ ਦੀ ਦਿਸ਼ਾ ਹੈ, ਜੋ ਸਕਾਰਾਤਮਕਤਾ ਦਾ ਪ੍ਰਤੀਕ ਹੈ। ਇੱਥੇ ਕੂੜਾ ਰੱਖਣ ਨਾਲ ਸ਼ੁਭ ਊਰਜਾ 'ਚ ਰੁਕਾਵਟ ਆਉਂਦੀ ਹੈ।
ਮੁੱਖ ਪ੍ਰਵੇਸ਼ ਦੁਆਰ
- ਘਰ ਦੇ ਮੁੱਖ ਦਰਵਾਜ਼ੇ ਕੋਲ ਡਸਟਬਿਨ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਹ ਘਰ 'ਚ ਆਉਣ ਵਾਲੀ ਬਰਕਤ ਨੂੰ ਰੋਕਦਾ ਹੈ।
ਰੱਖੋ ਇਨ੍ਹਾਂ ਗੱਲਾਂ ਦਾ ਖਾਸ ਖਿਆਲ :-
ਵਾਸਤੂ ਅਨੁਸਾਰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਡਸਟਬਿਨ ਨੂੰ ਹਮੇਸ਼ਾ ਢੱਕ ਕੇ ਰੱਖਣਾ ਚਾਹੀਦਾ ਹੈ। ਇਸ ਨੂੰ ਸਮੇਂ-ਸਮੇਂ 'ਤੇ ਖਾਲੀ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਗੰਦਗੀ ਜਮ੍ਹਾਂ ਹੋਣ ਨਾਲ ਨਾ ਸਿਰਫ਼ ਬਦਬੂ ਫੈਲਦੀ ਹੈ, ਸਗੋਂ ਨਕਾਰਾਤਮਕ ਊਰਜਾ ਵਿੱਚ ਵੀ ਵਾਧਾ ਹੁੰਦਾ ਹੈ।
