ਪਤਨੀ ਤੇ ਧੀ ਨੂੰ ਹੱਥੀਂ ਬਣਾਈ ਗੱਡੀ ''ਤੇ ਬੈਠਾ ਪ੍ਰਵਾਸੀ ਕਾਮੇ ਨੇ ਤੈਅ ਕੀਤਾ 800 ਕਿਲੋਮੀਟਰ ਦਾ ਸਫਰ

05/15/2020 8:43:48 PM

ਬਾਲਾਘਾਟ (ਏ. ਐਨ. ਆਈ.) - ਲਾਕਡਾਊਨ ਲਾਗੂ ਹੋਣ ਤੋਂ ਬਾਅਦ ਆਪਣੇ ਘਰਾਂ ਲਈ ਮੀਲੋਂ-ਮੀਲ ਪੈਦਲ ਚੱਲ ਰਹੇ ਲੋਕਾਂ ਦੇ ਹਰ ਰੋਜ਼ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਹੀ ਇਕ ਮਾਮਲੇ ਵਿਚ 32 ਸਾਲਾ ਇਕ ਮਜ਼ਦੂਰ ਨੇ ਹੈਦਰਾਬਾਦ ਤੋਂ ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲੇ ਵਿਚ ਆਪਣੇ ਪਿੰਡ ਲਾਂਜੀ ਤੱਕ ਦੀ 800 ਕਿਲੋਮੀਟਰ ਦੀ ਦੂਰੀ 17 ਦਿਨ ਵਿਚ ਪੂਰੀ ਕੀਤੀ। ਇਸ ਸਫਰ ਵਿਚ ਉਹ ਇਕੱਲਾ ਨਹੀਂ ਸੀ। ਉਸ ਦੇ ਨਾਲ ਉਸ ਦੀ ਗਰਭਵਤੀ ਪਤਨੀ ਅਤੇ 2 ਸਾਲ ਦੀ ਧੀ ਸੀ। ਉਸ ਨੇ ਆਪਣੇ ਹੱਥਾਂ ਨਾਲ ਲੱਕੜੀ ਦੀ ਗੱਡੀ ਬਣਾਈ ਅਤੇ ਪਤਨੀ ਅਤੇ ਬੱਚੀ ਨੂੰ ਉਸ ਵਿਚ ਬੈਠਾ ਕੇ ਖੁਦ ਹੀ ਗੱਡੀ ਨੂੰ ਖਿੱਚਦੇ ਹੋਏ ਸਫਰ ਪੂਰਾ ਕੀਤਾ। ਰਾਮੂ ਘੋਰਮੋਰੇ ਅਤੇ ਉਸ ਦੀ ਪਤਨੀ ਧਨਵੰਤਰੀ ਬਾਈ ਨੇ ਦੱਸਿਆ ਕਿ ਅਸੀਂ ਹੈਦਰਾਬਾਦ ਵਿਚ ਇਕ ਠੇਕੇਦਾਰ ਕੋਲ ਮਜ਼ਦੂਰੀ ਦਾ ਕੰਮ ਕਰ ਰਹੇ ਸੀ। ਲਾਕਡਾਊਨ ਤੋਂ ਬਾਅਦ ਸਾਈਟ 'ਤੇ ਕੰਮ ਬੰਦ ਹੋ ਗਿਆ। ਸਾਨੂੰ ਦਿਨ ਵਿਚ 2 ਵੇਲੇ ਖਾਣੇ ਦੀ ਵੀ ਦਿੱਕਤ ਹੋ ਗਈ। ਇਸ ਤੋਂ ਬਾਅਦ ਅਸੀਂ ਲੋਕਾਂ ਤੋਂ ਆਪਣੇ ਘਰ ਜਾਣ ਲਈ ਮਦਦ ਮੰਗੀ ਪਰ ਕੁਝ ਨਾ ਹੋ ਸਕਿਆ। ਉਨ੍ਹਾਂ ਨੇ ਕਿਹਾ ਕਿ ਜਦ ਕੋਈ ਮਦਦ ਨਾ ਮਿਲੀ ਤਾਂ ਮੈਂ ਆਪਣੀ ਪਤਨੀ ਅਤੇ ਧੀ ਅਨੁਰਾਗਿਨੀ ਨੂੰ ਆਪਣੀ ਗੋਦ ਵਿਚ ਲੈ ਕੇ ਆਪਣੇ ਪਿੰਡ ਲਾਂਜੀ (ਬਾਲਾਘਾਟ) ਵੱਲ ਜਾਣਾ ਸ਼ੁਰੂ ਕਰ ਦਿੱਤਾ। ਕੁਝ ਦੂਰੀ ਤੋਂ ਬਾਅਦ ਮੇਰੀ ਪਤਨੀ ਹੋਰ ਅੱਗੇ ਨਹੀਂ ਚੱਲ ਸਕਦੀ ਸੀ। ਉਦੋਂ ਮੈਂ ਬਾਂਸ ਅਤੇ ਲੋਕਲ ਸਮੱਗਰੀ ਅਤੇ ਚੱਕਿਆਂ ਦੀ ਮਦਦ ਨਾਲ ਇਕ ਹੱਥ ਗੱਡੀ ਬਣਾਈ ਅਤੇ ਇਕ ਟਿਊਬ ਇਸ ਨੂੰ ਖਿੱਚਣ ਲਈ ਬੰਨ੍ਹੀ। ਪਤਨੀ ਅਤੇ ਧੀ ਨੂੰ ਇਸ ਹੱਥ ਨਾਲ ਬਣਾਈ ਗੱਡੀ ਵਿਚ ਬੈਠਾ ਕੇ ਲਾਂਜੀ ਵੱਲ ਚੱਲ ਪਿਆ।

हाथ गाड़ी समाचार | पर नवीनतम समाचार ...

ਪੁਲਸ ਨੇ ਹਾਲਾਤ ਦੇਖ ਨਿੱਜੀ ਗੱਡੀ ਰਾਹੀਂ ਪਹੁੰਚਾਇਆ ਘਰ
17 ਦਿਨ ਬਾਅਦ ਤਿੰਨੋਂ ਬਾਲਾਘਾਟ ਜ਼ਿਲੇ ਦੇ ਲਾਂਜੀ ਉਪ ਮੰਡਲ ਦੇ ਰਾਜੇਗਾਓ ਦੀ ਸਰੱਹਦ 'ਤੇ ਪਹੁੰਚ ਗਏ। ਪੈਦਲ ਤੁਰਦੇ-ਤੁਰਦੇ ਰਾਮੂ ਦੇ ਪੈਰਾਂ ਵਿਚ ਸ਼ਾਲੇ ਪੈ ਚੁੱਕੇ ਸਨ। ਇਸ ਸਥਿਤੀ ਵਿਚ ਦੇਖ ਕੇ ਸਥਾਨਕ ਅਧਿਕਾਰੀਆਂ ਨੇ ਉਨ੍ਹਾਂ ਦੇ ਟਿਕਾਣੇ ਬਾਰੇ ਪੁਛਿਆ ਤਾਂ ਉਨ੍ਹਾਂ ਦੀ ਦਿਲ ਦਹਿਲਾ ਦੇਣ ਵਾਲੀ ਇਸ ਕਹਾਣੀ ਦਾ ਖੁਲਾਸਾ ਹੋਇਆ। ਪੁਲਸ ਦੇ ਇਕ ਨਿੱਜੀ ਵਾਹਨ ਨਾਲ ਕਰੀਬ 18 ਕਿਲੋਮੀਟਰ ਦੂਰ ਜ਼ਿਲੇ ਦੇ ਕੁਡੇ ਪਿੰਡ ਵਿਚ ਰਾਮੂ ਅਤੇ ਪਰਿਵਾਰ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ। ਉਨ੍ਹਾਂ ਨੂੰ ਚੱਪਲਾਂ ਅਤੇ ਕੁਝ ਖਾਣ ਦਾ ਸਮਾਨ ਵੀ ਦਿੱਤਾ। ਰਾਮੂ ਦੇ ਪਰਿਵਾਰ ਤੋਂ ਇਲਾਵਾ ਆਂਧਰਾ ਪ੍ਰਦੇਸ਼ ਤੋਂ 400 ਤੋਂ ਜ਼ਿਆਦਾ ਕਾਮੇ ਪੈਦਲ ਹੀ ਰਾਜੇਗਾਓ ਸਰਹੱਦ 'ਤੇ ਪਹੁੰਚੇ ਹਨ।


Khushdeep Jassi

Content Editor

Related News