ਮਿਡ-ਡੇਅ-ਮੀਲ ਨਮਕ ਨਾਲ ਰੋਟੀ, ਵੀਡੀਓ ਬਣਾਏ ਵਾਲੇ ਪੱਤਰਕਾਰ ’ਤੇ ਹੀ ਕੇਸ ਦਰਜ

Monday, Sep 02, 2019 - 01:57 PM (IST)

ਮਿਡ-ਡੇਅ-ਮੀਲ ਨਮਕ ਨਾਲ ਰੋਟੀ, ਵੀਡੀਓ ਬਣਾਏ ਵਾਲੇ ਪੱਤਰਕਾਰ ’ਤੇ ਹੀ ਕੇਸ ਦਰਜ

ਮਿਰਜਾਪੁਰ— ਉੱਤਰ ਪ੍ਰਦੇਸ਼ ਦੇ ਮਿਰਜਾਪੁਰ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਨਮਕ ਨਾਲ ਰੋਟੀ ਖੁਆਉਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਇਸ ਪੂਰੇ ਮਾਮਲੇ ’ਚ 2 ਲੋਕਾਂ ਵਿਰੁੱਧ ਗੰਭੀਰ ਧਾਰਾਵਾਂ ’ਚ ਮੁਕੱਦਮਾ ਦਰਜ ਹੋਇਆ ਹੈ। ਦੋਸ਼ ਹੈ ਕਿ ਪੱਤਰਕਾਰ ਨੇ ਫਰਜ਼ੀ ਤਰੀਕੇ ਅਤੇ ਗਲਤ ਮੰਸ਼ਾ ਨਾ ਸਕੂਲ ’ਚ ਬੱਚਿਆਂ ਦੇ ਮਿਡ-ਡੇਅ-ਮੀਲ ਦੇ ਵੀਡੀਓ ਬਣਾਏ ਅਤੇ ਉਸ ਦਾ ਸਾਥ ਪਿੰਡ ਦੇ ਪ੍ਰਧਾਨ ਨੇ ਵੀ ਦਿੱਤਾ। ਪੁਲਸ ਨੇ ਆਈ.ਪੀ.ਸੀ ਦੀ ਧਾਰਾ 186,193, 120ਬੀ, 420 ਦੇ ਅਧੀਨ ਸਥਾਨਕ ਪੱਤਰਕਾਰ ਪਵਨ ਜਾਇਸਵਾਲ ਅਤੇ ਪਿੰਡ ਦੇ ਰਾਜਕੁਮਾਰ ਪਾਲ ’ਤੇ ਸਾਜਿਸ਼ ਕਰਨ, ਗਲਤ ਸਬੂਤ ਬਣਾ ਕੇ ਵੀਡੀਓ ਵਾਇਰਲ ਕਰਨ ਅਤੇ ਅਕਸ ਖਰਾਬ ਕਰਨ ਨੂੰ ਲੈ ਕੇ ਮਾਮਲਾ ਦਰਜ ਕੀਤਾ ਹੈ। ਸ਼ੁਰੂਆਤੀ ਜਾਂਚ ਅਨੁਸਾਰ ਜਾਣ ਬੁੱਝ ਕੇ ਗਲਤ ਮੰਸ਼ਾ ਨਾ ਇਸ ਵੀਡੀਓ ਬਣਾਇਆ ਗਿਆ, ਫਿਰ ਇਸ ਨੂੰ ਵਾਇਰਲ ਕੀਤਾ ਗਿਆ। ਜਦੋਂ ਕਿ ਸਕੂਲ ਦੇ ਮਿਡ-ਡੇਅ-ਮੀਲ ’ਚ ਪਹਿਲਾਂ ਕਦੇ ਗੜਬੜੀ ਨਹੀਂ ਪਾਈ ਗਈ ਸੀ।

ਇਹ ਹੈ ਪੂਰਾ ਮਾਮਲਾ
ਮਿਰਜਾਪੁਰ ਦੇ ਹਿਨੌਤਾ ਦੇ ਪ੍ਰਾਇਮਰੀ ਸਕੂਲ ’ਚ ਬੱਚੇ ਮਿਡ-ਡੇਅ-ਮੀਲ (ਦੁਪਹਿਰ ਦੇ ਭੋਜਨ) ’ਚ ਨਮਕ ਨਾਲ ਰੋਟੀ ਖਾਂਦੇ ਦਿਖਾਈ ਦਿੱਤੇ ਸਨ। ਇਸ ਮਾਮਲੇ ਨੂੰ ਜ਼ਿਲਾ ਮੈਜਿਸਟਰੇਟ (ਡੀ.ਐੱਮ.) ਨੇ ਅਧਿਆਪਕ ਅਤੇ ਸੁਪਰਵਾਈਜ਼ਰ ਦੀ ਲਾਪਰਵਾਹੀ ਦੱਸਿਆ। ਉਨ੍ਹਾਂ ਨੇ ਕਿਹਾ ਸੀ ਕਿ ਮਿਡ-ਡੇਅ-ਮੀਲ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ, ਉੱਥੇ ਹੀ ਸੁਪਰਵਾਈਜ਼ਰ ਤੋਂ ਇਸ ਮਾਮਲੇ ’ਚ ਜਵਾਬ ਮੰਗਿਆ ਗਿਆ। ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦਾ ਆਦੇਸ਼ ਦੇ ਦਿੱਤਾ ਸੀ।


author

DIsha

Content Editor

Related News