ਦਿੱਲੀ 'ਚ ਦਵਾਰਕਾ ਮੋੜ ਮੈਟਰੋ ਸਟੇਸ਼ਨ 'ਤੇ ਪੰਜਾਬ ਪੁਲਸ ਨਾਲ ਭਿੜੇ ਬਦਮਾਸ਼, 4 ਫੜੇ

11/21/2017 2:16:13 PM

ਦਿੱਲੀ— ਦਿੱਲੀ ਦੇ ਦਵਾਰਕਾ ਇਲਾਕੇ 'ਚ ਮੰਗਲਵਾਰ ਦੀ ਦੁਪਹਿਰ ਮੈਟਰੋ ਨੇੜੇ ਬਦਮਾਸ਼ ਨਾਲ ਹੋਏ ਮੁਕਾਬਲੇ 'ਚ ਪੰਜਾਬ ਪੁਲਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਦੁਪਹਿਰ 12.30 ਵਜੇ ਕਰੀਬ ਮੈਟਰੋ ਦੇ ਪਿੱਲਰ ਨੰਬਰ 768 ਨੇੜੇ ਹੋਏ ਅਨਕਾਊਂਟਰ 'ਚ ਪੁਲਸ ਨੇ ਸ਼ੂਟਆਊਟ ਬਾਅਦ ਚਾਰ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਕ ਬਦਮਾਸ਼ ਭੱਜਣ 'ਚ ਕਾਮਯਾਬ ਰਿਹਾ। ਪੁਲਸ ਨੇ 7 ਹਥਿਆਰ ਵੀ ਬਦਮਾਸ਼ਾਂ ਕੋਲੋਂ ਬਰਾਮਦ ਕੀਤੇ ਹਨ। ਘਟਨਾਸਥਾਨ ਕੋਲ ਵੱਡੀ ਸੰਖਿਆ 'ਚ ਪੁਲਸ ਫੌਜ ਤਾਇਨਾਤ ਹੈ।


Related News