ਦਿੱਲੀ ਕਾਰ ਸ਼ੋਅਰੂਮ ਗੋਲੀਬਾਰੀ : ਪੁਲਸ ਨਾਲ ਮੁਕਾਬਲੇ ''ਚ ਮਾਰਿਆ ਗਿਆ ਹਮਲਾਵਰ
Friday, May 17, 2024 - 04:27 PM (IST)
ਨਵੀਂ ਦਿੱਲੀ (ਭਾਸ਼ਾ)- ਪੱਛਮੀ ਦਿੱਲੀ 'ਚ ਇਕ ਕਾਰ ਸ਼ੋਅਰੂਮ 'ਚ ਗੋਲੀਬਾਰੀ 'ਚ ਸ਼ਾਮਲ ਇਕ ਸ਼ੂਟਰ ਦਿੱਲੀ ਪੁਲਸ ਦੀ ਵਿਸ਼ੇਸ਼ ਇਕਾਈ ਨਾਲ ਮੁਕਾਬਲੇ 'ਚ ਮਾਰਿਆ ਗਿਆ। ਇਹ ਮੁਕਾਬਲਾ ਸ਼ੁੱਕਰਵਾਰ ਤੜਕੇ ਸ਼ਾਹਬਾਦ ਡੇਅਰੀ ਇਲਾਕੇ ਕੋਲ ਹੋਇਆ। ਅਜੇ ਉਰਫ਼ ਗੋਲੀ ਪੁਰਤਗਾਲ ਵਾਸੀ ਅਪਰਾਧੀ ਹਿਮਾਂਸ਼ੂ ਭਾਊ ਦਾ ਸ਼ਾਰਪ ਸ਼ੂਟਰ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਉਹ ਇਕ ਕਾਰ 'ਤੇ ਜਾ ਰਿਹਾ ਸੀ ਅਤੇ ਜਦੋਂ ਪੁਲਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਸ ਟੀਮ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਸ ਅਨੁਸਾਰ ਅਜੇ ਹਰਿਆਣਾ ਦੇ ਰੋਹਤਕ ਦਾ ਮੂਲ ਵਾਸੀ ਸੀ ਅਤੇ ਉਹ ਰਾਜ ਅਤੇ ਦਿੱਲੀ 'ਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਅਪਰਾਧਾਂ ਸਮੇਤ ਇਕ ਦਰਜਨ ਮਾਮਲਿਆਂ 'ਚ ਸ਼ਾਮਲ ਸਨ।
ਪੁਲਸ ਅਨੁਸਾਰ ਉਹ 10 ਮਾਰਚ ਨੂੰ ਸੋਨੀਪਤ ਦੇ ਮੁਰਥਲ 'ਚ ਇਕ ਵਪਾਰੀ ਦੇ ਕਤਲ 'ਚ ਵੀ ਸ਼ਾਮਲ ਸੀ। ਅਜੇ ਨੇ 6 ਮਈ ਨੂੰ 27 ਸਾਲ ਦੇ ਮੋਹਿਤ ਰਿਧਾਊ ਨਾਲ ਮਿਲ ਕੇ ਤਿਲਕ ਨਗਰ ਇਲਾਕੇ 'ਚ ਪੁਰਾਣੀ ਲਗਜ਼ਰੀ ਕਾਰਾਂ ਦੇ ਇਕ ਸ਼ੋਅਰੂਮ 'ਚ ਗੋਲੀ ਚਲਾ ਦਿੱਤੀ। ਗੋਲੀਆਂ ਕੱਚ ਦੇ ਦਰਵਾਜ਼ਿਆਂ ਅਤੇ ਖਿੜਕੀਆਂ 'ਤੇ ਲੱਗੀਆਂ ਅੇਤ 7 ਲੋਕ ਜ਼ਖ਼ਮੀ ਹੋ ਗਏ। ਹਮਲਾਵਰਾਂ ਨੇ ਘਟਨਾ ਤੋਂ ਬਾਅਦ ਹੱਥ ਨਾਲ ਲਿਖਿਆ ਇਕ ਨੋਟ ਛੱਡਿਆ ਸੀ, ਜਿਸ 'ਚ ਤਿੰਨ ਬਦਮਾਸ਼ਾਂ- ਭਾਊ, ਨੀਰਜ ਫਰੀਦਕੋਟ ਅਤੇ ਨਵੀਨ ਬਾਲੀ ਦੇ ਨਾਂ ਸਨ। ਪੁਲਸ ਨੇ ਦੱਸਿਆ ਸੀ ਕਿ ਸ਼ੋਅਰੂਮ ਦੇ ਮਾਲਕ ਨੂੰ ਇਕ ਅੰਤਰਰਾਸ਼ਟਰੀ ਨੰਬਰ ਤੋਂ ਫ਼ੋਨ ਆਇਆ ਸੀ ਅਤੇ ਫੋਨ ਕਰਨ ਵਾਲੇ ਨੇ ਉਸ ਤੋਂ ਰੰਗਦਾਰੀ ਵਜੋਂ 5 ਕਰੋੜ ਰੁਪਏ ਦੀ ਮੰਗ ਕੀਤੀ ਸੀ। ਪੁਲਸ ਅਨੁਸਾਰ ਬਾਅਦ 'ਚ ਰਿਧਾਊ ਨੂੰ ਕੋਲਕਾਤਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8