ਕਿਰਾਇਆ ਵੱਧਦਾ ਰਿਹਾ ਤਾਂ ਮੈਟਰੋ ਖਤਮ ਹੋ ਜਾਵੇਗੀ: ਕੇਜਰੀਵਾਲ

Saturday, Nov 25, 2017 - 06:45 PM (IST)

ਕਿਰਾਇਆ ਵੱਧਦਾ ਰਿਹਾ ਤਾਂ ਮੈਟਰੋ ਖਤਮ ਹੋ ਜਾਵੇਗੀ: ਕੇਜਰੀਵਾਲ

ਨਵੀਂ ਦਿੱਲੀ— ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਮੈਟਰੋ ਰੇਲ ਦੇ ਯਾਤਰੀਆਂ ਦੀ ਗਿਣਤੀ 'ਚ ਤੇਜ਼ੀ ਨਾਲ ਗਿਰਾਵਟ ਲਈ ਹਾਲ ਹੀ 'ਚ ਕਿਰਾਏ 'ਚ ਵਾਧੇ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਮੈਟਰੋ ਦੇ ਕਿਰਾਏ 'ਚ ਵਾਧਾ ਹੋਣ ਕਾਰਨ ਦਿੱਲੀ ਮੈਟਰੋ ਖਤਮ ਹੋ ਜਾਵੇਗੀ।
ਸੂਚਨਾ ਦੇ ਅਧਿਕਾਰ ਦੇ ਅਧੀਨ ਮਿਲੀ ਜਾਣਕਾਰੀ ਮੁਤਾਬਕ ਕਿਰਾਏ 'ਚ ਵਾਧੇ ਤੋਂ ਬਾਅਦ ਦਿੱਲੀ ਮੈਟਰੋ ਦੇ ਯਾਤਰੀਆਂ ਦੀ ਗਿਣਤੀ ਰੋਜ਼ਾਨਾ 3 ਲੱਖ ਘੱਟ ਹੋ ਗਈ ਹੈ। ਆਮ ਆਦਮੀ ਪਾਰਟੀ ਅਤੇ ਦਿੱਲੀ ਸਰਕਾਰ ਕਿਰਾਏ 'ਚ ਵਾਧੇ ਦਾ ਵਿਰੋਧ ਕਰ ਚੁਕੀ ਹੈ ਜਦਕਿ ਦਿੱਲੀ ਮੈਟਰੋ ਰੇਲ ਨਿਗਮ ਨੇ ਵਾਧੇ ਨੂੰ ਜਾਇਜ਼ ਦੱਸਿਆ ਹੈ।


Related News