14 ਮਹੀਨੇ ਬਾਅਦ ਮਹਿਬੂਬਾ ਮੁਫਤੀ ਨੇ ਚੋਟੀ ਦੇ ਨੇਤਾਵਾਂ ਨਾਲ ਕੀਤੀ ਪਹਿਲੀ ਬੈਠਕ

10/23/2020 2:14:15 AM

ਸ਼੍ਰੀਨਗਰ - ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਵੀਰਵਾਰ ਨੂੰ ਪਿਛਲੇ ਸਾਲ 5 ਅਗਸਤ ਨੂੰ ਜੰਮੂ ਅਤੇ ਕਸ਼ਮੀਰ ਦੀ ਵਿਸ਼ੇਸ਼ ਹਾਲਤ ਨੂੰ ਖ਼ਤਮ ਕਰਨ ਤੋਂ ਬਾਅਦ ਪਹਿਲੀ ਪਾਰਟੀ ਦੀ ਬੈਠਕ ਕੀਤੀ। ਮਹਿਬੂਬਾ ਨੇ 14 ਮਹੀਨੇ ਦੀ ਲੰਮੀ ਨਜ਼ਰਬੰਦੀ ਤੋਂ ਰਿਹਾਅ ਹੋਣ ਦੇ 10 ਦਿਨ ਬਾਅਦ ਆਪਣੇ ਰਿਹਾਇਸ਼ ਦੇ ਲਾਅਨ 'ਚ ਪਾਰਟੀ ਨੇਤਾਵਾਂ ਦੀ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ। ਪੀ.ਡੀ.ਪੀ. ਦੇ ਉਪ-ਪ੍ਰਧਾਨ ਅਬਦੁਲ ਰਹਿਮਾਨ ਵੀਰੀ ਨੇ ਕਿਹਾ ਕਿ ਮਹਿਬੂਬਾ ਮੁਫਤੀ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ ਜੰਮੂ-ਕਸ਼ਮੀਰ 'ਚ ਮੌਜੂਦਾ ਹਾਲਤ ਅਤੇ ਪਾਰਟੀ ਮਾਮਲਿਆਂ 'ਤੇ ਚਰਚਾ ਕੀਤੀ ਗਈ।

ਉਨ੍ਹਾਂ ਕਿਹਾ ਕਿ ਬੈਠਕ ਦੌਰਾਨ ਜ਼ਮੀਨੀ ਪੱਧਰ 'ਤੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਰੂਪ ਰੇਖਾ 'ਤੇ ਚਰਚਾ ਹੋਈ। ਉਨ੍ਹਾਂ ਕਿਹਾ ਕਿ, ਸਬੰਧਿਤ ਜ਼ਿਲ੍ਹਿਆਂ ਜਾਂ ਬਲਾਕਾਂ 'ਚ ਨਵੀਆਂ ਇਕਾਈਆਂ ਦਾ ਗਠਨ ਕਰਨ ਲਈ ਜ਼ੋਰ ਦਿੱਤਾ ਗਿਆ ਹੈ। ਜਿੱਥੇ ਇਨ੍ਹਾਂ ਇਕਾਈਆਂ ਨੂੰ ਭੰਗ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਪੀ.ਡੀ.ਪੀ. ਪ੍ਰਮੁੱਖ ਨੇ ਨੇਤਾਵਾਂ ਨਾਲ ਜ਼ਮੀਨੀ ਪੱਧਰ 'ਤੇ ਖਾਲੀਪਣ ਭਰਨ ਲਈ ਕਿਹਾ ਹੈ। ਇਸ 'ਚ,  ਪਾਰਟੀ ਦੇ ਬੁਲਾਰਾ ਸਈਦ ਸੁਹੇਲ ਬੁਖਾਰੀ ਨੇ ਇੱਕ ਬਿਆਨ 'ਚ ਕਿਹਾ ਕਿ ਪਾਰਟੀ ਦੀ ਚੋਟੀ ਦੀ ਅਗਵਾਈ ਨੇ 5 ਅਗਸਤ ਦੀਆਂ ਘਟਨਾਵਾਂ 'ਤੇ ਪਾਰਟੀ ਪ੍ਰਧਾਨ ਦੇ ਰੁਖ਼ ਦਾ ਸਮਰਥਨ ਕੀਤਾ ਹੈ ਅਤੇ ਇੱਕਜੁਟ ਪ੍ਰਤੀਕਿਰਆ ਦਿੱਤੀ ਹੈ।

ਬੈਠਕ 'ਚ ਪਾਰਟੀ ਉਪ-ਪ੍ਰਧਾਨ  ਏ ਆਰ ਵੀਰੀ, ਜਨਰਲ ਸਕੱਤਰ ਜੀ.ਐੱਨ. ਲੋਨ ਹੰਜੁਰਾ, ਨਈਮ ਅਖ਼ਤਰ, ਮੁਹੰਮਦ ਸਰਤਾਜ ਸ਼ਰਾਬ, ਡਾ. ਮਹਿਬੂਬ ਬੇਗ, ਨਿਜ਼ਾਮ ਉਦ ਦੀਨ ਭੱਟ, ਸਈਦ ਫਾਰੂਕ ਅੰਦਰਾਬੀ, ਸੋਫੀ ਅਬਦੁਲ ਗੱਫਾਰ, ਪੀਰਜ਼ਾਦਾ ਮਨਸੂਰ ਹੁਸੈਨ, ਆਸੀਆ ਨਕਸ਼, ਐਡਵੋਕੇਟ ਮੁਕਤੂਰ ਮੌਜੂਦ ਸਨ।


Inder Prajapati

Content Editor

Related News