ਮੇਘਾਲਿਆ ''ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ, ਪਰਿਵਾਰ ਦੇ 6 ਹੋਰ ਮੈਂਬਰ ਵੀ ਪਾਜ਼ੀਟਿਵ

04/15/2020 2:09:49 PM

ਗੁਵਾਹਾਟੀ-ਮੇਘਾਲਿਆ 'ਚ ਖਤਰਨਾਕ ਕੋਰੋਨਾਵਾਇਰਸ ਨਾਲ ਪਹਿਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੋਰੋਨਾਵਾਇਰਸ ਦੇ ਕਾਰਨ 69 ਸਾਲਾਂ ਵਿਅਕਤੀ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਮੇਘਾਲਿਆ 'ਚ ਹੁਣ ਤੱਕ ਕੋਰੋਨਾਵਾਇਰਸ ਦਾ ਇਹੀ ਇਕ ਪਾਜ਼ੀਟਿਵ ਮਾਮਲਾ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਡਾਕਟਰ ਦੇ ਸੰਪਰਕ 'ਚ ਆਏ ਪਰਿਵਾਰ ਦੇ 6 ਹੋਰ ਮੈਂਬਰ ਵੀ ਟੈਸਟ 'ਚ ਇਨਫੈਕਟਡ ਪਾਏ ਗਏ ਹਨ। ਮਾਹਰਾਂ ਮੁਤਾਬਕ ਸ਼ਿਲਾਂਗ ਦੇ ਬੇਥਾਨੀ ਹਸਪਤਾਲ 'ਚ ਡਾਕਟਰ ਕਿਸੇ ਪੀੜਤ ਮਰੀਜ਼ ਦੇ ਸੰਪਰਕ 'ਚ ਆਉਣ ਕਾਰਨ ਇਨਫੈਕਟਡ ਹੋਇਆ ਸੀ। ਦੱਸਿਆ ਜਾਂਦਾ ਹੈ ਕਿ 69 ਸਾਲਾ ਡਾਕਟਰ ਜਾਨ ਐੱਲ. ਸਾਈਲੋ ਦਾ ਅੱਜ ਸਵੇਰਸਾਰ 2.45 ਵਜੇ ਦਿਹਾਂਤ ਹੋ ਗਿਆ। ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਦੱਸਿਆ ਹੈ ਕਿ ਮੇਘਾਲਿਆ 'ਚ ਕੋਰੋਨਾਵਾਇਰਸ ਨਾਲ ਇਨਫੈਕਟਡ ਡਾਕਟਰ ਦੀ ਮੌਤ 'ਤੇ ਟਵੀਟ ਕਰਕੇ ਦੁੱਖ ਪ੍ਰਗਟਾਇਆ। 

PunjabKesari

ਦੱਸਣਯੋਗ ਹੈ ਕਿ ਭਾਰਤ 'ਚ ਕੋਰੋਨਾਵਾਇਰਸ ਦਾ ਕਹਿਰ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ 'ਚ ਕੋਰੋਨਾਵਾਇਰਸ ਇਨਫੈਕਟਡ ਮਰੀਜ਼ਾਂ ਦੀ ਗਿਣਤੀ 11,493 ਤੱਕ ਪਹੁੰਚ ਚੁੱਕੀ ਹੈ। ਪਿਛਲੇ 24 ਘੰਟਿਆਂ ਦੌਰਾਨ 1076 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 38 ਹੋਰ ਲੋਕਾਂ ਦੀ ਮੌਤ ਹੋ ਕਾਰਨ ਹੁਣ ਤੱਕ 377 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਥੋੜੀ ਜਿਹੀ ਰਾਹਤ ਭਰੀ ਖਬਰ ਇਹ ਹੈ ਕਿ 1306 ਮਰੀਜ਼ ਇਸ ਬੀਮਾਰੀ ਨੂੰ ਹਰਾਉਣ 'ਚ ਸਫਲ ਹੋਏ ਹਨ।


Iqbalkaur

Content Editor

Related News