ਬੀ.ਜੇ.ਪੀ ਚੋਣ ਕਮੇਟੀ ਦੀ ਹੋਈ ਬੈਠਕ, 68 ਸੀਟਾਂ ਦੇ ਉਮੀਦਵਾਰਾਂ 'ਤੇ ਬਣੀ ਸਹਿਮਤੀ
Saturday, Oct 14, 2017 - 09:38 AM (IST)
ਊਨਾ— ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾ ਦਾ ਬਿਗੁਲ ਵੱਜਦੇ ਹੀ ਬੀ.ਜੇ.ਪੀ ਚੋਣ ਕਮੇਟੀ ਦੀ ਚੰਡੀਗੜ੍ਹ 'ਚ ਬੈਠਕ ਹੋਈ ਹੈ। ਬੈਠਕ ਚੰਡੀਗੜ੍ਹ 'ਚ ਬੀ.ਜੇ.ਪੀ ਦਫਤਰ 'ਚ ਹੋਈ। ਸੰਸਦ ਅਨੁਰਾਗ ਠਾਕੁਰ ਨੂੰ ਛੱਡ ਕੇ ਚੋਣ ਕਮੇਟੀ ਦੇ ਸਾਰੇ ਮੈਂਬਰ ਇਸ ਬੈਠਕ 'ਚ ਮੌਜੂਦ ਸਨ। ਅਨੁਰਾਗ ਗੁਜਰਾਤ 'ਚ ਪਾਰਟੀ ਦੇ ਪ੍ਰਚਾਰ ਲਈ ਗਏ ਹੋਏ ਹਨ। ਬੀ.ਜੇ.ਪੀ ਦੇ ਪ੍ਰਦੇਸ਼ ਇੰਚਾਰਜ਼ ਮੰਗਲ ਪਾਂਡੇ, ਚੋਣ ਇੰਚਾਰਜ਼ ਥਾਵਰ ਚੰਦਰ ਗਹਿਲੋਤ, ਨੇਤਾ ਵਿਰੋਧੀ ਦਲ ਪ੍ਰੇਮ ਕੁਮਾਰ ਧੂਮਲ, ਪ੍ਰਦੇਸ਼ ਅਧਿਕਾਰੀ ਸਤਪਾਲ ਸੱਤੀ ਅਤੇ ਸ਼ਾਂਤਾ ਕੁਮਾਰ ਸਮੇਤ ਬਾਕੀ ਸਾਰੇ ਮੈਂਬਰ ਇਸ ਬੈਠਕ 'ਚ ਮੌਜੂਦ ਸਨ।
ਸੂਤਰਾਂ ਮੁਤਾਬਕ ਇਸ ਬੈਠਕ 'ਚ ਸਾਰੇ 68 ਵਿਧਾਨਸਭਾ ਖੇਤਰਾਂ 'ਤੇ ਉਮੀਦਵਾਰਾਂ ਦੇ ਨਾਮ ਨਿਸ਼ਚਿਤ ਕਰ ਦਿੱਤੇ ਗਏ ਹਨ। ਹੁਣ ਇਹ ਲਿਸਟ ਬੀ.ਜੇ.ਪੀ ਦੇ ਪਾਰਲੀਮੈਂਟਰੀ ਬੋਰਡ ਨੂੰ ਭੇਜ ਦਿੱਤੀ ਜਾਵੇਗੀ। ਸ਼ਨੀਵਾਰ ਨੂੰ ਦਿੱਲੀ 'ਚ ਸੰਸਦੀ ਬੋਰਡ ਦੀ ਬੈਠਕ ਪ੍ਰਸਤਾਵਿਤ ਹੈ, ਉਮੀਦ ਹੈ ਕਿ ਸ਼ਨੀਵਾਰ ਰਾਤ ਤੱਕ ਬੀ.ਜੇ.ਪੀ ਲਿਸਟ ਜਾਰੀ ਕਰ ਦਵੇਗੀ। ਇਸ ਤੋਂ ਪਹਿਲੇ ਨੈਨਾ ਦੇਵੀ 'ਚ ਵੀ ਚੋਣ ਸਮਿਤੀ ਦੀ ਬੈਠਕ ਹੋ ਚੁੱਕੀ ਹੈ।