ਇੰਟਰਨੈਸ਼ਨਲ ਸੋਲਰ ਅਲਾਇੰਸ ਸਮਿਟ 'ਚ ਬੋਲੇ ਮੋਦੀ, ਸੂਰਜ ਦੇਵਤਾ ਗਠਜੋੜ 'ਚ ਸਭ ਤੋਂ ਵੱਡੇ ਸਾਥੀ

Sunday, Mar 11, 2018 - 02:17 PM (IST)

ਇੰਟਰਨੈਸ਼ਨਲ ਸੋਲਰ ਅਲਾਇੰਸ ਸਮਿਟ 'ਚ ਬੋਲੇ ਮੋਦੀ, ਸੂਰਜ ਦੇਵਤਾ ਗਠਜੋੜ 'ਚ ਸਭ ਤੋਂ ਵੱਡੇ ਸਾਥੀ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਏਮਾਨੁਏਲ ਮੈਕ੍ਰੋਨ ਨੇ ਐਤਵਾਰ ਨੂੰ ਇੱਥੇ ਕੌਮਾਂਤਰੀ ਸੌਰ ਗਠਜੋੜ ਦਾ ਰਸਮੀ ਉਦਘਾਟਨ ਕੀਤਾ ਅਤੇ ਵਿਸ਼ਵ ਨੂੰ ਜਲਵਾਯੂ ਤਬਦੀਲੀ ਦੇ ਖਤਰੇ ਤੋਂ ਬਚਾਉਣ ਲਈ ਸੌਰ ਕ੍ਰਾਂਤੀ ਦੀ ਅਪੀਲ ਕੀਤੀ। ਮੋਦੀ ਨੇ ਰਾਸ਼ਟਰਪਤੀ ਭਵਨ ਦੇ ਸਭਾਗਾਰ 'ਚ 47 ਦੇਸ਼ਾਂ ਦੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ 'ਚ ਕੌਮਾਂਤਰੀ ਸੌਰ ਗਠਜੋੜ (ਆਈ.ਐੱਸ.ਏ.) ਦਾ ਸ਼ੁੱਭ ਆਰੰਭ ਕੀਤੇ ਜਾਣ ਤੋਂ ਬਾਅਦ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਵਿਸ਼ਵ 'ਚ ਸੌਰ ਤਕਨੀਕ ਦੇ ਅੰਤਰ ਨੂੰ ਪਾਟਣ ਲਈ ਸੌਰ ਤਕਨੀਕ ਮਿਸ਼ਨ ਦੇ ਸ਼ੁੱਭ ਆਰੰਭ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਹੀ ਨਹੀਂ ਵਿਸ਼ਵ ਦੇ ਕਈ ਦੇਸ਼ ਸੌਰ ਊਰਜਾ 'ਚ ਕ੍ਰਾਂਤੀ ਚਾਹੁੰਦੇ ਹਨ।
ਭਾਰਤ ਸੌਰ ਤਕਨੀਕ ਦੀ ਉਪਲੱਬਧਤਾ ਦੇ ਅੰਤਰ ਨੂੰ ਭਰਨ ਲਈ ਸੌਰ ਤਕਨੀਕ ਮਿਸ਼ਨ ਸ਼ੁਰੂ ਕਰੇਗਾ। ਭਾਰਤ ਇਸ ਮਿਸ਼ਨ ਦੇ ਮਾਧਿਅਮ ਨਾਲ ਸੋਗ ਅਤੇ ਵਿਕਾਸ ਦੇ ਕੰਮ ਨੂੰ ਉਤਸ਼ਾਹ ਦੇਵੇਗਾ। ਮੋਦੀ ਨੇ ਕਿਹਾ ਕਿ ਸੌਰ ਊਰਜਾ ਮਨੁੱਖੀ ਊਰਜਾ ਜ਼ਰੂਰਤਾਂ ਨੂੰ ਕਿਫਾਇਤੀ ਅਤੇ ਪ੍ਰਭਾਵੀ ਢੰਗ ਨਾਲ ਪੂਰਾ ਕਰਨ 'ਚ ਸਮਰੱਥ ਹੈ। ਨਵੰਬਰ 2015 'ਚ ਪੈਰਿਸ 'ਚ ਜੋ ਬੀਜ ਪਏ ਸਨ, ਅੱਜ ਉਨ੍ਹਾਂ ਦੇ ਅੰਕੁਰ ਨਿਕਲ ਆਏ ਹਨ। ਵਿਸ਼ਵ ਦੀ ਹਰ ਪਰੰਪਰਾ ਨੇ ਸੂਰਜ ਨੂੰ ਮਹੱਤਵ ਦਿੱਤਾ ਹੈ। ਭਾਰਤੀ ਪਰੰਪਰਾ 'ਚ ਵੇਦਾਂ 'ਚ ਸੂਰਜ ਨੂੰ ਵਿਸ਼ਵ ਦੀ ਆਤਮਾ ਅਤੇ ਜੀਵਨ ਦਾ ਪੋਸ਼ਕ ਮੰਨਿਆ ਗਿਆ ਹੈ। ਅੱਜ ਜਦੋਂ ਅਸੀਂ ਜਲਵਾਯੂ ਤਬਦੀਲੀ ਦੇ ਖਤਰੇ ਨਾਲ ਜੂਝ ਰਹੇ ਹਾਂ, ਅਜਿਹੇ 'ਚ ਸਾਨੂੰ ਇਸ ਪ੍ਰਾਚੀਨ ਵਿਚਾਰ ਨਾਲ ਅੱਗੇ ਦਾ ਮਾਰਗ ਲੱਭਣ ਦੀ ਲੋੜ ਹੈ।


Related News