MBA ਵਿਦਿਆਰਥੀ ਨੂੰ ਮਿਲਿਆ 1.14 ਕਰੋੜ ਦਾ ਸੈਲਰੀ ਪੈਕੇਜ

03/22/2023 2:01:47 PM

ਇੰਦੌਰ (ਭਾਸ਼ਾ)- ਇੰਦੌਰ ਦੇ ਭਾਰਤੀ ਪ੍ਰਬੰਧ ਸੰਸਥਾ (ਆਈ.ਆਈ.ਐੱਮ.-ਆਈ.) ਦੇ ਐੱਮ.ਬੀ.ਏ. ਬਰਾਬਰ ਪਾਠਕ੍ਰਮ ਦੇ ਇਕ ਵਿਦਿਆਰਥੀ ਨੂੰ ਇਕ ਕੰਪਨੀ ਨੇ ਦੇਸ਼ 'ਚ ਨੌਕਰੀ ਲਈ 1.14 ਕਰੋੜ ਰੁਪਏ ਦੀ ਸਾਲਾਨਾ ਤਨਖਾਹ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਹ ਆਈ.ਆਈ.ਐੱਮ.-ਆਈ. 'ਚ ਇਕ ਸੈਸ਼ਨ ਦੇ ਅੰਤਿਮ ਪਲੇਸਮੈਂਟ ਦੌਰਾਨ ਸਾਲਾਨਾ ਤਨਖਾਹ ਪੈਕੇਜ ਦਾ ਸਭ ਤੋਂ ਉੱਚਾ ਪ੍ਰਸਤਾਵ ਹੈ ਜੋ ਪਿਛਲੀ ਵਾਰ ਦੇ ਮੁਕਾਬਲੇ 65 ਲੱਖ ਰੁਪਏ ਵੱਧ ਹੈ। ਆਈ.ਆਈ.ਐੱਮ.-ਆਈ. ਦੀ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪਿਛਲੇ ਸੈਸ਼ਨ ਦੌਰਾਨ ਆਈ.ਆਈ.ਐੱਮ.-ਆਈ. ਦੇ ਵਿਦਿਆਰਥੀਆਂ ਦੇ ਅੰਤਿਮ ਪਲੇਸਮੈਂਟ ਦੌਰਾਨ ਦੇਸ਼ 'ਚ ਨੌਕਰੀ ਲਈ ਤਨਖਾਹ ਦਾ ਸਭ ਤੋਂ ਉੱਚਾ ਪ੍ਰਸਤਾਵ 49 ਲੱਖ ਰੁਪਏ ਦਾ ਰਿਹਾ ਸੀ।

ਇਹ ਵੀ ਪੜ੍ਹੋ : ਜਦੋਂ ਸਾਲਾਂ ਦਾ ਸੰਜੋਇਆ ਸੁਫ਼ਨਾ ਸੱਚ ਕਰਨ ਲਈ ਸਿੱਕਿਆਂ ਦੀ ਭਰੀ ਬੋਰੀ ਲੈ ਕੇ ਸ਼ੋਅਰੂਮ ਪਹੁੰਚਿਆ ਸਖ਼ਸ਼

ਉਨ੍ਹਾਂ ਦੱਸਿਆ ਕਿ ਇਸ ਸੈਸ਼ਨ ਦੇ ਅੰਤਿਮ ਪਲੇਸਮੈਂਟ ਦੌਰਾਨ 160 ਤੋਂ ਜ਼ਿਆਦਾ ਦੇਸੀ-ਵਿਦੇਸ਼ੀ ਕੰਪਨੀਆਂ ਨੇ ਆਈ.ਆਈ.ਐੱਮ.-ਆਈ. ਦੇ 568 ਵਿਦਿਆਰਥੀਆਂ ਨੂੰ ਔਸਤ ਆਧਾਰ 'ਤੇ 30.21 ਲੱਖ ਰੁਪਏ ਦਾ ਤਨਖਾਹ ਪ੍ਰਸਤਾਵ ਦਿੱਤਾ। ਇਨ੍ਹਾਂ 'ਚ 2 ਸਾਲਾ ਪੋਸਟ ਗਰੈਜੂਏਟ ਪ੍ਰੋਗਰਾਮ (ਪੀ.ਜੀ.ਪੀ.) ਅਤੇ 5 ਸਾਲਾ ਇੰਟੀਗ੍ਰੇਟੇਡ ਪ੍ਰੋਗਰਾਮ ਇਨ ਮੈਨੇਜਮੈਂਟ (ਆਈ.ਪੀ.ਐੱਮ.) ਦੇ ਵਿਦਿਆਰਥੀ ਸ਼ਾਮਲ ਹਨ। ਦੋਵੇਂ ਪਾਠਕ੍ਰਮ ਐੱਮ.ਬੀ.ਏ. ਦੇ ਬਰਬਾਰ ਮੰਨੇ ਜਾਂਦੇ ਹਨ। ਆਈ.ਆਈ.ਐੱਮ.-ਆਈ. ਦੇ ਡਾਇਰੈਕਟਰ ਪ੍ਰੋ. ਹਿਮਾਂਸ਼ੂ ਰਾਏ ਨੇ ਕਿਹਾ,''ਅਸੀਂ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਪ੍ਰਬੰਧਨ ਸਿੱਖਿਆ ਪ੍ਰਦਾਨ ਕਰਦੇ ਹੋਏ ਉਦਯੋਗ ਜਗਤ ਨਾਲ ਆਪਣੇ ਸੰਬੰਧ ਮਜ਼ਬੂਤ ਕਰਨ ਲਈ ਹਮੇਸ਼ਾ ਤਿਆਰ ਰਹੇ ਹਾਂ। ਚੁਣੌਤੀਪੂਰਨ ਸਮੇਂ ਦੇ ਬਾਵਜੂਦ ਸਾਡੇ ਵਿਦਿਆਰਥੀਆਂ ਵਲੋਂ ਪ੍ਰਾਪਤ ਸ਼ਾਨਦਾਰ ਪਲੇਸਮੈਂਟ ਇਸ ਦਾ ਪ੍ਰਮਾਣ ਹਨ।'' ਅਧਿਕਾਰਤ ਜਾਣਕਾਰੀ ਅਨੁਸਾਰ ਅੰਤਿਮ ਪਲੇਸਮੈਂਟ ਦੌਰਾਨ ਰੁਜ਼ਗਾਰਦਾਤਾ ਕੰਪਨੀਆਂ ਨੇ ਆਈ.ਆਈ.ਐੱਮ.-ਆਈ ਦੇ ਵਿਦਿਆਰਥੀਆਂ ਨੂੰ ਸਲਾਹਕਾਰ ਖੇਤਰ 'ਚ ਸਭ ਤੋਂ ਵੱਧ 29 ਫੀਸਦੀ ਰੁਜ਼ਗਾਰ ਪ੍ਰਸਤਾਵ ਦਿੱਤੇ। ਉਨ੍ਹਾਂ ਨੂੰ ਆਮ ਪ੍ਰਬੰਧਨ ਅਤੇ ਆਵਾਜਾਈ ਖੇਤਰ 'ਚ 19 ਫੀਸਦੀ, ਵਿੱਤ ਖੇਤਰ 'ਚ 18 ਫੀਸਦੀ, ਵਿਕਰੀ ਅਤੇ ਮਾਰਕੀਟਿੰਗ ਖੇਤਰ 'ਚ 18 ਫੀਸਦੀ ਅਤੇ ਸੂਚਨਾ ਤਕਨੀਕ ਅਤੇ ਐਨਾਲਿਟਿਕਸ ਖੇਤਰ 'ਚ 16 ਫੀਸਦੀ ਰੁਜ਼ਗਾਰ ਪ੍ਰਸਤਾਵ ਦਿੱਤੇ ਗਏ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News