ਪੀ.ਐੱਮ. ਮੋਦੀ ਤੇ ਸ਼ਾਹ ਦੇ ਨਿਸ਼ਾਨੇ ''ਤੇ ਹੈ ਮਮਤਾ ਬੈਨਰਜੀ : ਮਾਇਆਵਤੀ

05/16/2019 12:06:12 PM

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਸਪਾ ਸੁਪਰੀਮੋ ਮਾਇਆਵਤੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੀਨੀਅਰ ਲੀਡਰਸ਼ਿਪ 'ਤੇ ਨਿਸ਼ਾਨਾ ਸਾਧਿਆ ਹੈ। ਮਾਇਆਵਤੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਹ ਸਾਫ਼ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਉਨ੍ਹਾਂ ਦੇ ਨੇਤਾਵਾਂ ਦੇ ਨਿਸ਼ਾਨੇ 'ਤੇ ਮਮਤਾ ਬੈਨਰਜੀ ਹੈ। ਉਨ੍ਹਾਂ 'ਤੇ ਹੋ ਰਿਹਾ ਹਮਲੇ ਪਹਿਲਾਂ ਤੋਂ ਤੈਅ ਹਨ। ਮਾਇਆਵਤੀ ਨੇ ਕਿਹਾ ਕਿ ਇਹ ਬੇਹੱਦ ਖਤਰਨਾਕ ਅਤੇ ਗਲਤ ਵਤੀਰਾ ਹੈ, ਜੋ ਦੇਸ਼ ਦੇ ਪ੍ਰਧਾਨ ਮੰਤਰੀ ਦੀ ਮਰਿਆਦਾ ਵਿਰੁੱਧ ਹੈ। ਮਾਇਆਵਤੀ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ 'ਚ 10 ਵਜੇ ਰਾਤ ਤੋਂ ਚੋਣ ਪ੍ਰਚਾਰ 'ਤੇ ਬੈਨ ਲੱਗਾ ਦਿੱਤਾ ਹੈ। ਅਜਿਹਾ ਚੋਣ ਕਮਿਸ਼ਨ ਨੇ ਸਿਰਫ ਇਸ ਲਈ ਕੀਤਾ ਹੈ, ਕਿਉਂਕਿ ਦਿਨ 'ਚ ਪ੍ਰਧਾਨ ਮੰਤਰੀ ਮੋਦੀ ਦੀ ਪੱਛਮੀ ਬੰਗਾਲ 'ਚ 2 ਚੋਣਾਵੀ ਰੈਲੀਆਂ ਹਨ। ਜੇਕਰ ਚੋਣ ਕਮਿਸ਼ਨ ਨੇ ਪ੍ਰਚਾਰ 'ਤੇ ਬੈਨ ਲਗਾਇਆ ਤਾਂ ਸਵੇਰ ਤੋਂ ਹੀ ਕਿਉਂ ਨਹੀਂ? ਮਾਇਆਵਤੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਦਬਾਅ 'ਚ ਕੰਮ ਕਰ ਰਿਹਾ ਹੈ। ਇਹ ਬੇਹੱਦ ਗਲਤ ਹੈ। ਮਾਇਆਵਤੀ ਨੇ ਕਿਹਾ ਕਿ ਚੋਣ ਕਮਿਸ਼ਨ ਦਾ ਇਹ ਵਤੀਰਾ ਭਾਰਤੀ ਲੋਕਤੰਤਰ ਲਈ ਖਤਰਾ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ 'ਚ ਲੋਕਤੰਤਰ ਦੀ ਗਲਤ ਵਰਤੋਂ ਦਾ ਦੋਸ਼ ਲਗਾਇਆ।

ਮੇਰੇ ਕਾਰਜਕਾਲ 'ਚ ਉੱਤਰ ਪ੍ਰਦੇਸ਼ 'ਚ ਦੰਗੇ ਨਹੀਂ ਹੋਏ
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਸੀ ਕਿ ਉਨ੍ਹਾਂ ਦੇ ਕਾਰਜਕਾਲ 'ਚ ਉੱਤਰ ਪ੍ਰਦੇਸ਼ 'ਚ ਇਕ ਵੀ ਦੰਗੇ ਨਹੀਂ ਹੋਏ ਸਨ। ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਨਰਿੰਦਰ ਮੋਦੀ ਦੇ ਕਾਰਜਕਾਲ 'ਚ ਖੂਬ ਹਿੰਸਾ ਹੋਈ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੋਦੀ ਜਨਤਕ ਅਹੁਦੇ ਸੰਭਾਲਣ ਦੇ ਅਯੋਗ ਹਨ। ਮਾਇਆਵਤੀ ਨੇ ਇਹ ਵੀ ਕਿਹਾ ਸੀ ਕਿ ਨਰਿੰਦਰ ਮੋਦੀ ਦਾ ਗੁਜਰਾਤ ਮੁੱਖ ਮੰਤਰੀ ਦੇ ਤੌਰ 'ਤੇ ਕਾਰਜਕਾਲ ਭਾਜਪਾ 'ਤੇ ਕਾਲਾ ਧੱਬਾ ਹੈ। ਇਸ ਦੌਰਾਨ ਫਿਰਕੂ ਹਿੰਸਾ ਵੀ ਹੋਈ ਪਰ ਮੇਰੇ ਕਾਰਜਕਾਲ ਅਰਾਜਕਤਾ ਅਤੇ ਹਿੰਸਾ ਮੁਕਤ ਰਿਹਾ ਹੈ। ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਪੱਛਮੀ ਬੰਗਾਲ 'ਚ 19 ਮਈ ਨੂੰ ਹੋਣ ਵਾਲੀ ਆਖਰੀ ਗੇੜ ਦੀ ਵੋਟਿੰਗ ਲਈ ਚੋਣ ਪ੍ਰਚਾਰ 'ਤੇ ਵੀਰਵਾਰ ਰਾਤ 10 ਵਜੇ ਦੇ ਬਾਅਦ ਤੋਂ ਰੋਕ ਲੱਗਾ ਦਿੱਤੀ ਹੈ। ਦੇਸ਼ 'ਚ ਪਹਿਲੀ ਵਾਰ ਧਾਰਾ 324 ਦੀ ਵਰਤੋਂ ਕਰਦੇ ਹੋਏ ਚੋਣ ਕਮਿਸ਼ਨ ਨੇ ਇਹ ਫੈਸਲਾ ਲਿਆ। ਚੋਣ ਪ੍ਰਚਾਰ ਨੂੰ ਅਸਲ 'ਚ ਸ਼ੁੱਕਰਵਾਰ ਸ਼ਾਮ 5 ਵਜੇ ਖਤਮ ਹੋਣਾ ਸੀ ਪਰ ਰਾਜ 'ਚ ਸਮੇਂ ਤੋਂ ਪਹਿਲਾਂ ਹੀ ਇਸ 'ਤੇ ਰੋਕ ਲੱਗਾ ਦਿੱਤੀ ਗਈ ਹੈ।


DIsha

Content Editor

Related News