ਮਾਇਆਵਤੀ ਦਾ ਮੋਦੀ ''ਤੇ ਤੰਜ਼, ਕਿਹਾ-ਦਲਿਤਾਂ ''ਤੇ ਅੱਤਿਆਚਾਰ ਕਰਕੇ ਅੱਗ ਨਾਲ ਖੇਡ ਰਹੀ ਹੈ BJP
Sunday, Apr 08, 2018 - 05:27 PM (IST)

ਲਖਨਊ— ਭਾਰਤ ਬੰਦ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਬਸਪਾ ਸੁਪਰੀਮੋ ਮਾਇਆਵਤੀ ਨੇ ਭਾਜਪਾ ਸਰਕਾਰ ਅਤੇ ਪੀ.ਐਮ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਭਾਰਤ ਬੰਦ ਦੀ ਸਫਲਤਾ ਤੋਂ ਡਰ ਗਈ ਹੈ ਅਤੇ ਦਲਿਤਾਂ ਖਿਲਾਫ ਅੱਤਿਆਚਾਰ ਕਰਕੇ ਅੱਗ ਨਾਲ ਖੇਡ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਦੇਸ਼ਭਰ 'ਚ ਜ਼ਿਆਦਾਤਰ ਦਲਿਤਾਂ ਦਾ ਭਾਰਤ ਬੰਦ ਸਫਲ ਰਿਹਾ, ਜਿਸ ਦੇ ਕਾਰਨ ਪੁਲਸ ਨਿਰਦੋਸ਼ ਲੋਕਾਂ ਨੂੰ ਫੜ ਰਹੀ ਹੈ। ਦੇਸ਼ 'ਚ ਐਮਰਜੈਂਸੀ ਵਰਗੇ ਹਾਲਾਤ ਹੋ ਰਹੇ ਹਨ। ਬੀ.ਜੇ.ਪੀ ਦਲਿਤਾਂ ਅਤੇ ਆਦਿ ਵਾਸੀਆਂ ਨੂੰ ਕੁਚਲ ਰਹੀ ਹੈ। ਕਈ ਦਲਿਤਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਝੂਠੇ ਕੇਸ 'ਚ ਗ੍ਰਿਫਤਾਰ ਕਰ ਰਹੀ ਹੈ। ਦਲਿਤਾਂ ਨੂੰ ਸਰਕਾਰ ਤੋਂ ਨਿਆਂ ਦੀ ਉਮੀਦ ਨਹੀਂ ਹੈ। ਉਨ੍ਹਾਂ ਨੂੰ ਨਿਆਂ ਲਈ ਕੋਰਟ ਜਾਣੇ ਪੈ ਰਿਹਾ ਹੈ।
ਐਸ.ਸੀ/ਐਸ.ਟੀ ਐਕਟ 'ਤੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਦਲਿਤਾਂ ਵੱਲੋਂ 2 ਅਪ੍ਰੈਲ ਨੂੰ ਭਾਰਤ ਬੰਦ ਦਾ ਬਸਪਾ ਸੁਪਰੀਮੋ ਮਾਇਆਵਤੀ ਨੇ ਸਮਰਥਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ ਬੰਦ ਦਾ ਸਮਰਥਨ ਕਰਦੇ ਹਾਂ ਪਰ ਮੈਨੂੰ ਪਤਾ ਚੱਲਿਆ ਹੈ ਕਿ ਕੁਝ ਲੋਕ ਇਸ ਅੰਦੋਲਨ 'ਚ ਹਿੰਸਾ ਕਰ ਰਹੇ ਹਨ, ਮੈਂ ਉਸਦੀ ਨਿੰਦਾ ਕਰਦੀ ਹਾਂ। ਇਸ ਹਿੰਸਾ ਦੇ ਪਿੱਛੇ ਸਾਡੀ ਪਾਰਟੀ ਦਾ ਹੱਥ ਨਹੀਂ ਹੈ।