ਭਾਜਪਾ ਵੱਲੋਂ ਚੋਣ ਇੰਚਾਰਜ ਲਗਾਏ ਗਏ
Wednesday, Jul 02, 2025 - 05:17 PM (IST)

ਮਲੋਟ (ਗੋਇਲ) : ਭਾਰਤੀ ਜਨਤਾ ਪਾਰਟੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸਤੀਸ਼ ਅਸੀਜਾ ਦੀ ਅਗਵਾਈ ਵਿਚ ਇਕ ਮੀਟਿੰਗ ਮਲੋਟ ਵਿਖੇ ਹੋਈ । ਇਸ ਵਿਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਸਬੰਧ ਵਿਚ ਵਿਸਥਾਰਪੂਰਵਕ ਵਿਚਾਰ ਚਰਚਾ ਕੀਤੀ ਗਈ।
ਵਿਚਾਰ ਚਰਚਾ ਕਰਨ ਤੋਂ ਬਾਅਦ ਭਾਈ ਰਾਹੁਲ ਸਿੱਧੂ ਨੂੰ ਵਿਧਾਨ ਸਭਾ ਮੁਕਤਸਰ, ਅਮਨਦੀਪ ਸੰਧੂ ਨੂੰ ਵਿਧਾਨ ਸਭਾ ਮਲੋਟ, ਪ੍ਰਿਤਪਾਲ ਸ਼ਰਮਾ ਨੂੰ ਵਿਧਾਨ ਸਭਾ ਗਿੱਦੜਬਾਹਾ ਅਤੇ ਕਾਰਜ ਸਿੰਘ ਮਿੱਡਾ ਨੂੰ ਵਿਧਾਨ ਸਭਾ ਲੰਬੀ ਦਾ ਚੋਣ ਇੰਚਾਰਜ ਲਗਾਇਆ ਗਿਆ ਅਤੇ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀਆਂ ਤਿਆਰੀਆਂ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ। ਸਬੰਧਿਤ ਜ਼ਿੰਮੇਵਾਰ ਵਿਅਕਤੀਆਂ ਨੇ ਜ਼ਿਲਾ ਪ੍ਰਧਾਨ ਨੂੰ ਚੋਣਾਂ ਦੇ ਨਤੀਜੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿਚ ਲਿਆਉਣ ਦਾ ਭਰੋਸਾ ਦਵਾਇਆ।