ਸਿਰਫ ਪਹਿਲੇ ਬੱਚੇ ਲਈ ਹੀ ਜਣੇਪਾ ਲਾਭ ਦੇਵੇਗੀ ਮੋਦੀ ਸਰਕਾਰ!

02/18/2017 1:55:23 PM

ਨਵੀਂ ਦਿੱਲੀ— ਕੇਂਦਰ ਸਰਕਾਰ ਗਰਭਵਤੀ ਔਰਤਾਂ ਨੂੰ ਮਿਲਣ ਵਾਲੇ ਜਣੇਪਾ ਲਾਭ ਨੂੰ ਸੀਮਿਤ ਕਰਨ ਜਾ ਰਹੀ ਹੈ। ਹੁਣ ਤੱਕ 2 ਬੱਚੇ ਪੈਦਾ ਕਰਨ ''ਤੇ ਮਿਲਣ ਵਾਲੇ ਜਣੇਪਾ ਲਾਭ ਨੂੰ ਸਰਕਾਰ ਇਕ ਬੱਚੇ ਤੱਕ ਸੀਮਿਤ ਕਰਨ ਵਾਲੀ ਹੈ। ਇਸ ਯੋਜਨਾ ਦੇ ਅਧੀਨ ਹੁਣ ਤੱਕ ਕੇਂਦਰ ਸਰਕਾਰ 60 ਫੀਸਦੀ ਫੰਡ ਦਿੰਦੀ ਸੀ, ਜਿਸ ਨੂੰ ਘਟਾ ਕੇ 50 ਫੀਸਦੀ ਕੀਤਾ ਸਕਦਾ ਹੈ। ਖਬਰ ਅਨੁਸਾਰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਇਸ ''ਤੇ ਕੈਬਨਿਟ ਨੋਟ ਤਿਆਰ ਕਰ ਰਿਹਾ ਹੈ। ਮੰਤਰਾਲੇ ਦੇ ਇਕ ਸੀਨੀਅਰ ਮੰਤਰੀ ਨੇ ਦੱਸਿਆ ਕਿ ਪੀ.ਐੱਮ.ਓ. ਨਾਲ ਗੱਲਬਾਤ ਤੋਂ ਬਾਅਦ ਅੱਗੇ ਦੀ ਤਿਆਰੀ ਅਤੇ ਸਕੀਮ ਨੂੰ ਚਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਸਕੀਮ ਨੂੰ ਪਹਿਲੇ ਬੱਚੇ ਤੱਕ ਹੀ ਸੀਮਿਤ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਵੇਂ ਸਾਲ ਦੇ ਮੌਕੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਗਰਭਵਤੀ ਔਰਤਾਂ ਨੂੰ ਜਣੇਪਾ ਲਾਭ ਦੇ ਅਧੀਨ 6 ਹਜ਼ਾਰ ਰੁਪਏ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਯੋਜਨਾ ਨੂੰ ਪੂਰੇ ਦੇਸ਼ ''ਚ ਪਹੁੰਚਾਇਆ ਜਾਵੇਗਾ। ਇਸ ਯੋਜਨਾ ਨੂੰ ਯੂ.ਪੀ.ਏ. ਸਰਕਾਰ ਨੇ ਆਪਣੇ ਦੂਜੇ ਸ਼ਾਸਨਕਾਲ ''ਚ ਸ਼ੁਰੂ ਕੀਤਾ ਸੀ। ਇਸ ਸਕੀਮ ਦਾ ਨਾਂ ਇੰਦਰਾ ਗਾਂਧੀ ਜਣੇਪਾ ਸਹਿਯੋਗ ਯੋਜਨਾ ਰੱਖਿਆ ਗਿਆ ਸੀ। ਉਦੋਂ ਇਸ ਨੂੰ ਦੇਸ਼ ਦੇ 650 ਜ਼ਿਲਿਆਂ ''ਚੋਂ 53 ਜ਼ਿਲਿਆਂ ''ਚ ਹੀ ਪਾਇਲਟ ਯੋਜਨਾ ਬਾਰੇ ਸ਼ੁਰੂ ਕੀਤਾ ਗਿਆ ਸੀ। 2017-18 ਲਈ ਇਸ ਯੋਜਨਾ ਲਈ ਸਿਰਫ 2700 ਕਰੋੜ ਰੁਪਏ ਦਿੱਤੇ ਗਏ ਹਨ, ਜੋ ਕਿ ਕਾਫੀ ਘੱਟ ਹੈ। ਇਸ ਰਕਮ  ਨਾਲ 2.6 ਕਰੋੜ ਬੱਚਿਆਂ ''ਚੋਂ 90 ਲੱਖ ਬੱਚਿਆਂ ਨੂੰ ਹੀ ਕਵਰ ਕੀਤਾ ਜਾ ਸਕਦਾ ਹੈ। ਯੋਜਨਾ ਲਈ ਸਾਲਾਨਾ 14,512 ਕਰੋੜ ਰੁਪਏ ਦੀ ਲੋੜ ਹੈ।


Disha

News Editor

Related News