ਮਾਤਾ ਵੈਸ਼ਣੋ ਦੇਵੀ ਯਾਤਰਾ ’ਤੇ ਆਉਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ
Saturday, Nov 19, 2022 - 11:08 AM (IST)

ਕੱਟੜਾ (ਅਮਿਤ)– ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ਹੈ। ਵੈਸ਼ਣੋ ਦੇਵੀ ਆਧਾਰ ਕੈਂਪ ਕੱਟੜਾ ਤੋਂ ਭਵਨ ਤੱਕ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਮਨਪਸੰਦ ਖਾਣ ਵਾਲੇ ਪਦਾਰਥ ਮਿਲਣਗੇ। ਰਵਾਇਤੀ ਯਾਤਰਾ ਟ੍ਰੈਕ ਤੋਂ ਇਲਾਵਾ ਤਾਰਾਕੋਟਾ ਮਾਰਗ ’ਤੇ ਵੀ ਵਿਵਸਥਾ ਕੀਤੀ ਗਈ ਹੈ।
ਇਹ ਵੀ ਪੜ੍ਹੋ- ‘ਸਰਕਾਰ ਨੇ ਕੀਤਾ ਧੋਖਾ', ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਵਿਰੁੱਧ ਮੁੜ ਕਰ ਦਿੱਤਾ ਵੱਡਾ ਐਲਾਨ
ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਦੇ ਸੀ. ਈ. ਓ. ਅੰਸ਼ੁਲ ਗਰਗ ਨੇ ਸ਼ੁੱਕਰਵਾਰ ਨੂੰ ਅਜਿਹੇ ਹੀ ਇਕ ਭਾਰਤੀ ਖਾਣ ਵਾਲੇ ਪਦਾਰਥਾਂ ਦੇ ਆਊਟਲੈਟ ਦਾ ਉਦਘਾਟਨ ਕੀਤਾ। ਤਾਰਾਕੋਟਾ ਮਾਰਗ ’ਤੇ ਪਹਿਲਾਂ ਦੇਸੀ-ਵਿਦੇਸ਼ੀ ਨਾਮੀ ਫੂਡ ਚੇਨ ਦੇ ਆਊਟਲੈੱਟ ਖੋਲ੍ਹੇ ਗਏ ਸਨ ਅਤੇ ਹੁਣ ਇਸ ਵਿਚ ਇਕ ਹੋਰ ਨਾਮੀ ਖਾਣ ਵਾਲੇ ਪਦਾਰਥ ਦੇ ਨਿਰਮਾਤਾ ਨੇ ਆਪਣਾ ਤਾਰਾਕੋਟਾ ਮਾਰਗ ’ਤੇ ਆਊਟਲੈੱਟ ਖੋਲ੍ਹਿਆ ਹੈ।
ਇਹ ਵੀ ਪੜ੍ਹੋ- ਸਾਬਕਾ CM ਕਮਲਨਾਥ ਨੇ ਕੱਟਿਆ ਹਨੂੰਮਾਨ ਜੀ ਦੀ ਤਸਵੀਰ ਲੱਗਾ ਕੇਕ, ਪਿਆ ਬਖੇੜਾ
ਇਹ ਦੋ ਆਊਟਲੈੱਟ ਚਰਣਪਾਦੁਕਾ ਅਤੇ ਅਰਧਕੁੰਵਾਰੀ ਵਿਚ ਖੋਲ੍ਹੇ ਗਏ ਹਨ, ਜਿਥੇ ਸ਼ਰਧਾਲੂ ਆਪਣੇ ਮਨਪਸੰਦ ਪਕਵਾਨਾਂ ਦਾ ਸਵਾਦ ਲੈ ਸਕਣਗੇ। ਇਨ੍ਹਾਂ ਖਾਣ ਵਾਲੇ ਪਦਾਰਥਾਂ ਦੀ ਸੰਸਥਾ ’ਤੇ ਸ਼ਰਧਾਲੂਆਂ ਨੂੰ ਸ਼ਾਕਾਹਾਰੀ ਖਾਣ ਵਾਲੀ ਸਮੱਗਰੀ ਪਰੋਸੀ ਜਾਵੇਗੀ, ਜਿਸ ਵਿਚ ਪਿਆਜ਼ ਅਤੇ ਲਸਣ ਦਾ ਇਸਤੇਮਾਲ ਨਹੀਂ ਹੋਵੇਗਾ। ਸੀ. ਈ. ਓ. ਅੰਸ਼ੁਲ ਗਰਗ ਨੇ ਦੱਸਿਆ ਕਿ ਬੋਰਡ ਦੇ ਚੇਅਰਮੈਨ ਉਪ ਰਾਜਪਾਲ ਦੇ ਨਿਰਦੇਸ਼ ਅਤੇ ਸ਼ਰਧਾਲੂਆਂ ਦੀ ਮੰਗ ’ਤੇ ਇਹ ਖਾਣ ਵਾਲੇ ਪਦਾਰਥਾਂ ਦੇ ਭੰਡਾਰ ਖੋਲ੍ਹੇ ਗਏ ਹਨ। ਯਾਤਰਾ ਕਰ ਰਹੇ ਸ਼ਰਧਾਲੂਆਂ ਨੇ ਬੋਰਡ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ।
ਇਹ ਵੀ ਪੜ੍ਹੋ- ਭੈਣ ਨੂੰ ਇਨਸਾਫ਼ ਦਿਵਾਉਣ ਲਈ ਆਪੇ ਤੋਂ ਬਾਹਰ ਹੋਇਆ ‘ਦਾਰੋਗਾ’, ਵਰਦੀ ’ਚ ਹੀ ਸਹੁਰਿਆਂ ਨੂੰ ਮਾਰੇ ਲੱਤਾਂ-ਮੁੱਕੇ