ਵੱਡੀ ਖ਼ਬਰ: ਪੰਜਾਬ ''ਚ ਸਿਆਸੀ ਲੀਡਰ ''ਤੇ ਫ਼ਾਇਰਿੰਗ!
Sunday, Jan 25, 2026 - 12:15 PM (IST)
ਖੰਨਾ (ਵਿਪਨ): ਖੰਨਾ ਦੇ ਦੋਰਾਹਾ ਵਿਚ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੇ ਸੀਨੀਅਰ ਆਗੂ ਜਸਵੰਤ ਸਿੰਘ ਚੀਮਾ 'ਤੇ ਫ਼ਾਇਰਿੰਗ ਹੋ ਗਈ। ਇਹ ਘਟਨਾ ਉਸ ਵੇਲੇ ਹੋਈ ਜਦੋਂ ਜਸਵੰਤ ਸਿੰਘ ਚੀਮਾ ਲੁਧਿਆਣਾ ਤੋਂ ਆਪਣੀ ਇਨੋਵਾ ਗੱਡੀ ਵਿਚ ਦੋਰਾਹਾ ਵੱਲੋਂ ਆ ਰਹੇ ਸਨ। ਰਾਹ ਵਿਚ ਦੋਰਾਹਾ ਦੇ ਗੁਰਥਲੀ ਪੁਲ਼ ਨੇੜੜੇ ਬਾਈਕ ਸਵਾਰ ਦੋ ਲੋਕਾਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਹਨੇਰਾ ਹੋਣ ਕਾਰਨ ਜਸਵੰਤ ਸਿੰਘ ਚੀਮਾ ਨੂੰ ਸ਼ੱਕ ਹੋਇਆ ਕਿ ਗੱਡੀ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਗਲਤ ਅਨਸਰ ਹੋ ਸਕਦੇ ਹਨ। ਇਸੇ ਸ਼ੱਕ ਕਾਰਨ ਉਨ੍ਹਾਂ ਨੇ ਆਪਣੀ ਗੱਡੀ ਨਹੀਂ ਰੋਕੀ ਤੇ ਅੱਗੇ ਵਧਾ ਲਈ। ਇਸੇ ਦੌਰਾਨ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੀ ਗੱਡੀ 'ਤੇ ਗੋਲ਼ੀ ਚਲਾ ਦਿੱਤੀ। ਗੋਲ਼ੀ ਸਿੱਧੀ ਇਨੋਵਾ ਗੱਡੀ ਦੇ ਦਰਵਾਜੇ ਵਿਚ ਜਾ ਲੱਗੀ। ਗਨੀਮਤ ਰਹੀ ਕਿ ਇਸ ਫ਼ਾਇਰਿੰਗ ਵਿਚ ਜਸਵੰਤ ਸਿੰਘ ਚੀਮਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਮਗਰੋਂ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।
