ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਨੇ ਬਦਲਿਆ 60 ਸਾਲ ਪੁਰਾਣਾ ਯਾਤਰਾ ਪਰਚੀ ਸਿਸਟਮ, ਹੁਣ ਇੰਝ ਹੋਣਗੇ ਦਰਸ਼ਨ
Monday, Aug 15, 2022 - 11:41 PM (IST)
ਕਟੜਾ (ਅਮਿਤ) : ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਨੇ ਸ਼ਰਧਾਲੂਆਂ ਦੀਆਂ ਸਹੂਲਤਾਂ ਨੂੰ ਹੋਰ ਹੁਲਾਰਾ ਦਿੰਦਿਆਂ 60 ਸਾਲ ਪੁਰਾਣੇ ਯਾਤਰਾ ਪਰਚੀ ਸਿਸਟਮ ਨੂੰ ਬਦਲ ਦਿੱਤਾ ਹੈ। ਸ਼੍ਰਾਈਨ ਬੋਰਡ ਪ੍ਰਸ਼ਾਸਨ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਆਧੁਨਿਕ ਤਕਨੀਕ ਨਾਲ ਲੈਸ RFID ਟੈਗ ਸਿਸਟਮ ਐਤਵਾਰ ਸਵੇਰੇ ਸ਼ੁਰੂ ਕਰ ਦਿੱਤਾ। ਭਾਵੇਂ ਪਹਿਲੇ ਦਿਨ ਸ਼ਰਧਾਲੂਆਂ ਨੂੰ ਆਰ.ਐੱਫ.ਆਈ.ਡੀ. ਟੈਗ ਲੈਣ ਲਈ ਵਾਧੂ ਸਮਾਂ ਲਾਈਨ 'ਚ ਖੜ੍ਹਾ ਹੋਣਾ ਪਿਆ ਪਰ ਆਉਣ ਵਾਲੇ ਦਿਨਾਂ ਵਿੱਚ ਸ਼੍ਰਾਈਨ ਬੋਰਡ ਪ੍ਰਸ਼ਾਸਨ ਵੱਲੋਂ ਉਪਰੋਕਤ ਸਿਸਟਮ ਨੂੰ ਹੋਰ ਵੀ ਅਪਗ੍ਰੇਡ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਇੰਗਲੈਂਡ ਦੇ ਸਿੱਖਾਂ ਤੇ ਕਸ਼ਮੀਰੀਆਂ ਵੱਲੋਂ ਆਜ਼ਾਦੀ ਦਿਹਾੜੇ ’ਤੇ ਲੰਡਨ ’ਚ ਭਾਰਤੀ ਦੂਤਘਰ ਸਾਹਮਣੇ ਰੋਸ ਮੁਜ਼ਾਹਰਾ
ਜੇਕਰ ਤੁਸੀਂ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕੀਤੇ ਹਨ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਪਹਿਲਾਂ ਨਿਰਧਾਰਤ ਨਿਯਮਾਂ ਦੇ ਅਨੁਸਾਰ ਬਿਨਾਂ ਯਾਤਰਾ ਪਰਚੀ ਦੇ ਵੈਸ਼ਣੋ ਦੇਵੀ ਦੇ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਨੂੰ ਬਾਣਗੰਗਾ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੈ ਪਰ ਐਤਵਾਰ ਤੋਂ ਸ਼ੁਰੂ ਹੋਏ ਨਵੇਂ ਆਰ.ਐੱਫ.ਆਈ.ਡੀ. ਸਿਸਟਮ ਤੋਂ ਬਾਅਦ ਬਾਣਗੰਗਾ ਸਮੇਤ ਤਾਰਾ ਕੋਟ ਟ੍ਰੈਕ 'ਤੇ ਆਰ.ਐੱਫ.ਈ.ਡੀ. (ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ) ਟੈਗਸ ਨੂੰ ਸਕੈਨ ਕਰਨ ਤੋਂ ਬਾਅਦ ਹੀ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਸਿਸਟਮ ਦੇ ਸ਼ੁਰੂ ਹੋਣ ਨਾਲ ਸ਼ਰਧਾਲੂਆਂ ਨੂੰ ਵੀ ਕਾਫੀ ਹੱਦ ਤੱਕ ਰਾਹਤ ਮਿਲਣ ਦੀ ਉਮੀਦ ਹੈ ਕਿਉਂਕਿ ਰੋਜ਼ਾਨਾ ਯਾਤਰਾ ਦੌਰਾਨ ਸ਼ਰਧਾਲੂਆਂ ਦੇ ਲਾਪਤਾ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਉਪਰੋਕਤ ਸਿਸਟਮ ਨੂੰ ਸ਼ੁਰੂ ਕਰਨ ਲਈ ਸ਼੍ਰਾਈਨ ਬੋਰਡ ਪ੍ਰਸ਼ਾਸਨ ਨੇ ਪੁਣੇ ਸਥਿਤ ਨਿੱਜੀ ਕੰਪਨੀ ਐਮਟੇਕ ਨੂੰ ਜ਼ਿੰਮੇਵਾਰੀ ਸੌਂਪੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਨੇ ਮਚਾਈ ਤਬਾਹੀ, ਅੱਜ 6 ਮਰੀਜ਼ਾਂ ਦੀ ਮੌਤ ਸਮੇਤ ਆਏ ਇੰਨੇ Positive
ਨਵੀਂ ਆਰ.ਐੱਫ.ਆਈ.ਡੀ. ਸਿਸਟਮ ਬਾਰੇ ਜਾਣਕਾਰੀ ਦਿੰਦਿਆਂ ਸੀ.ਈ.ਓ. ਸ਼੍ਰਾਈਨ ਬੋਰਡ ਅੰਸ਼ੁਲ ਗਰਗ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਉਨ੍ਹਾਂ ਵੱਲੋਂ ਕਰੀਬ 6 ਥਾਵਾਂ ’ਤੇ ਕਾਊਂਟਰ ਬਣਾਏ ਗਏ ਹਨ, ਜਿਸ 'ਤੇ ਯਾਤਰੀ ਆ ਕੇ ਆਪਣੀ ਪਛਾਣ ਦੱਸ ਕੇ RFID ਟੈਗ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਨਵੀਂ ਪ੍ਰਣਾਲੀ ਨੂੰ ਸ਼ੁਰੂ ਕਰਕੇ ਸ਼੍ਰਾਈਨ ਬੋਰਡ ਪ੍ਰਸ਼ਾਸਨ ਇਸ ਰਾਹੀਂ ਜਾਣਕਾਰੀ ਹਾਸਲ ਕਰ ਰਿਹਾ ਹੈ ਕਿ ਟੈਗ ਜਾਰੀ ਕਰਨ ਲਈ ਪ੍ਰਤੀ ਯਾਤਰੀ ਨੂੰ ਕਿੰਨਾ ਸਮਾਂ ਲੱਗਦਾ ਹੈ। ਇਸ ਸਿਸਟਮ ਵਿੱਚ ਹੋਰ ਕਿਹੜੇ ਸੁਧਾਰ ਕੀਤੇ ਜਾ ਸਕਦੇ ਹਨ?
ਇਹ ਵੀ ਪੜ੍ਹੋ : ਦਿੱਲੀ 'ਚ ਫਿਰ ਕੋਰੋਨਾ ਦਾ ਕਹਿਰ, ਇਸ ਹਫ਼ਤੇ ਹੋਈਆਂ 51 ਮੌਤਾਂ, 6 ਮਹੀਨਿਆਂ 'ਚ ਸਭ ਤੋਂ ਜ਼ਿਆਦਾ
ਗਰਗ ਨੇ ਕਿਹਾ ਕਿ ਫਿਲਹਾਲ ਸ਼੍ਰਾਈਨ ਬੋਰਡ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਨੂੰ ਆਰ.ਐੱਫ.ਆਈ.ਡੀ. ਟੈਗ ਨਹੀਂ ਦਿੱਤੇ ਜਾ ਰਹੇ, ਜੋ ਯਾਤਰਾ ਦੀਆਂ ਪਰਚੀਆਂ ਆਨਲਾਈਨ ਪ੍ਰਾਪਤ ਕਰਦੇ ਹਨ ਪਰ ਆਉਣ ਵਾਲੇ ਦਿਨਾਂ ਵਿੱਚ ਜੋ ਸ਼ਰਧਾਲੂ ਆਨਲਾਈਨ ਯਾਤਰਾ ਸਲਿੱਪਾਂ ਲੈ ਕੇ ਆਉਣ, ਉਨ੍ਹਾਂ ਨੂੰ ਇਨ੍ਹਾਂ ਕਾਊਂਟਰਾਂ 'ਤੇ ਆ ਕੇ ਆਪਣੀਆਂ ਆਨਲਾਈਨ ਯਾਤਰਾ ਸਲਿੱਪਾਂ ਦੇ ਵੇਰਵੇ ਸਾਂਝੇ ਕਰਨੇ ਪੈਣਗੇ। ਇਸ ਤੋਂ ਬਾਅਦ ਵੈੱਬਸਾਈਟ ਦੇ ਜ਼ਰੀਏ ਯਾਤਰੀ ਨੂੰ ਟੈਗ ਜਾਰੀ ਕਰਨ ਵਾਲੇ ਨੂੰ ਇਸ ਦੇ ਸਿਸਟਮ ਤੋਂ ਪੂਰੀ ਜਾਣਕਾਰੀ ਦਿੱਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।