ਨਰਾਤਿਆਂ ''ਚ ਮਾਤਾ ਵੈਸ਼ਨੋ ਦੇਵੀ ਦੇ 3.30 ਲੱਖ ਸ਼ਰਧਾਲੂਆਂ ਨੇ ਕੀਤੇ ਦਰਸ਼ਨ

10/07/2019 12:48:53 PM

ਕਟੜਾ— ਮਾਤਾ ਵੈਸ਼ਨੇ ਦੇਵੀ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਤਾਦਾਦ 'ਚ ਸ਼ਰਧਾਲੂ ਨਤਮਸਤਕ ਹੁੰਦੇ ਹਨ। ਇਸ ਵਾਰ ਨਰਾਤਿਆਂ 'ਤੇ ਵੈਸ਼ਨੋ ਦੇਵੀ ਦਰਬਾਰ 'ਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪਹਿਲੇ 8 ਨਰਾਤਿਆਂ ਦੌਰਾਨ 3.30 ਲੱਖ ਸ਼ਰਧਾਲੂਆਂ ਨੇ ਮਾਤਾ ਦੇ ਦਰਸ਼ਨ ਕਰ ਲਏ ਹਨ। ਮਾਤਾ ਦੇ ਭਵਨ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਰਧਾਲੂਆਂ ਦੀ ਗਿਣਤੀ ਵਿਚ ਵਾਧੇ ਦੇ ਮੱਦੇਨਜ਼ਰ ਯਾਤਰਾ ਮਾਰਗ ਸਮੇਤ ਭਵਨ 'ਤੇ ਵੀ ਸ਼ਰਧਾਲੂਆਂ ਦੀ ਵਧ ਭੀੜ ਦੇਖਣ ਨੂੰ ਮਿਲ ਰਹੀ ਹੈ। ਸ਼ਰਾਈਨ ਬੋਰਡ ਪ੍ਰਸ਼ਾਸਨ ਵਲੋਂ ਯਾਤਰਾ ਮਾਰਗ ਸਮੇਤ ਭਵਨ 'ਤੇ ਹਰ ਉੱਚਿਤ ਪ੍ਰਬੰਧ ਕੀਤੇ ਗਏ ਹਨ। 

PunjabKesari

ਰਜਿਸਟਰਡ ਰੂਮ ਤੋਂ ਮਿਲੇ ਯਾਤਰੀਆਂ ਦੇ ਅੰਕੜਿਆਂ ਮੁਤਾਬਕ ਪਹਿਲੇ ਨਰਾਤੇ 48,975 ਸ਼ਰਧਾਲੂ, ਦੂਜੇ ਨਰਾਤੇ 39,125, ਤੀਜੇ ਨਰਾਤੇ 39,546, ਚੌਥੇ ਨਰਾਤੇ 41,502, ਪੰਜਵੇਂ ਨਰਾਤੇ 36,884, ਛੇਵੇਂ ਨਰਾਤੇ 39,000, ਸੱਤਵੇਂ ਨਰਾਤੇ 47,500, ਅੱਠਵੇਂ ਨਰਾਤੇ 30,000 ਸ਼ਰਧਾਲੂਆਂ ਨੇ ਮਾਤਾ ਦੇ ਦਰਸ਼ਨ ਕੀਤੇ। ਇੱਥੇ ਦੱਸ ਦੇਈਏ ਕਿ ਮਾਤਾ ਵੈਸ਼ਨੋ ਦੇਵੀ ਦੀ ਪ੍ਰਾਚੀਨ ਗੁਫਾ ਦਾ ਦਰਵਾਜ਼ਾ ਸੋਨੇ ਦਾ ਲਾਇਆ ਗਿਆ ਹੈ, ਜੋ ਕਿ ਸ਼ਰਧਾਲੂਆਂ ਲਈ ਆਕਰਸ਼ਣ ਦਾ ਕੇਂਦਰ ਰਿਹਾ। 
 


Tanu

Content Editor

Related News